Close
Menu

ਮੁਸਲਿਮ ਔਰਤ ਦੀ ਕੁੱਟਮਾਰ, ਹਿਜਾਬ ਖਿੱਚਿਆ

-- 25 July,2017

ਲੰਡਨ, ਇੱਥੇ ਇੱਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਇੱਕ ਮੁਸਲਿਮ ਔਰਤ ਦੀ ਕੁੱਟਮਾਰ ਕਰਨ ਅਤੇ ਉਸ ਦਾ ਹਿਜਾਬ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਅਨਿਸੋ ਅਬਦੁਲਕਾਦਿਰ 16 ਜੁਲਾਈ ਨੂੰ ਬੇਕਰ ਸਟਰੀਟ ਸਟੇਸ਼ਨ ਵਿਖੇ ਟਿਊਬ ਦਾ ਇੰਤਜ਼ਾਰ ਕਰ ਰਹੀ ਸੀ, ਜਿਸ ਦੌਰਾਨ ਉਸ ਮੁਤਾਬਕ ਇੱਕ ਵਿਅਕਤੀ ਨੇ ਉਸ ਨੂੰ ਮੁੱਕੇ ਮਾਰਨ ਤੋਂ ਪਹਿਲਾਂ ਉਸ ਦਾ ਹਿਜਾਬ ਲਾਹ ਦਿੱਤਾ ਅਤੇ ਉਸਦੀਆਂ ਦੋਸਤਾਂ ਨੂੰ ਇੱਕ ਕੰਧ ਨਾਲ ਖੜ੍ਹਾ ਕਰ ਦਿੱਤਾ। ਇਸ ਔਰਤ ਨੇ ਟਵਿੱਟਰ ’ਤੇ ਇੱਕ ਪੋਸਟ ਪਾ ਕੇ ਇਸ ਵਿਅਕਤੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਸ ਨੇ ਦੱਸਿਆ ਕਿ ਇਸ ਦੌਰਾਨ ਇੱਕ ਔਰਤ ਵੀ ਮੌਜੂਦ ਸੀ, ਜੋ ਧਮਕੀਆਂ ਦੇਣ ਤੋਂ ਇਲਾਵਾ ਗਾਲਾਂ ਕੱਢ ਰਹੀ ਸੀ। ਬ੍ਰਿਟਿਸ਼ ਟਰਾਂਸਪੋਰਟ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਨਸਲੀ ਅਪਰਾਧ ਵਜੋਂ ਕੀਤੀ ਜਾ ਰਹੀ ਹੈ। ਦੂਜੇ ਪਾਸੇ, ‘ਗਾਰਡੀਅਨ’ ਦੀ ਰਿਪੋਰਟ ਮੁਤਾਬਕ ਇਸ ਤਸਵੀਰ ਵਾਲਾ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਨੇ 17 ਜੁਲਾਈ ਨੂੰ ਟਵੀਟ ਕਰਦਿਆਂ ਆਪਣੇ ਬੇਗੁਨਾਹ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਆਪਣੇ ਦੋਸਤ ਨੂੰ ਕਥਿਤ ‘ਨਸਲੀ ਹਮਲੇ’ ਤੋਂ ਬਚਾਉਣ ਦਾ ਯਤਨ ਕਰ ਰਿਹਾ ਸੀ। ਉਸ ਨੇ ਉਸ ਉਪਰ ਲੱਗੇ ਦੋਸ਼ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ। ਪਾਵੇਲ ਉੂਸ਼ਵੇਕ ਨੇ ਕਿਹਾ ਕਿ ਪੁਲੀਸ ਨੂੰ ਸੀਸੀਟੀਵੀ ਫੁਟੇਜ ਮਿਲ ਜਾਵੇਗੀ ਜਿਸ ’ਚ ਤਿੰਨ ਔਰਤਾਂ ਉਸ ਦੀ ਦੋਸਤ ’ਤੇ ਹਮਲਾ ਕਰਦੀਆਂ ਵਿਖਾਈ ਦਿੰਦੀਆਂ ਹਨ। 

Facebook Comment
Project by : XtremeStudioz