Close
Menu

ਮੁਹੰਮਦ ਬਿਨ ਸਲਮਾਨ ਨੇ ਈਰਾਨ ਦੇ ਚੋਟੀ ਦੇ ਨੇਤਾ ਖਮਨੇਈ ਨੂੰ ਦੱਸਿਆ ‘ਹਿਟਲਰ’

-- 24 November,2017

ਦੁਬਈ— ਸਾਊਦੀ ਦੇ ਸੁਲਤਾਨ ਮੁਹੰਮਦ ਬਿਨ ਸਲਮਾਨ ਨੇ ਈਰਾਨ ਦੇ ਚੋਟੀ ਦੇ ਨੇਤਾ ਅਯਾਤੁੱਲਾ ਅਲੀ ਖਮਨੇਈ ਨੂੰ ਪੱਛਮੀ ਏਸ਼ੀਆ ਦਾ ਹਿਟਲਰ ਦੱਸਿਆ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।
ਇਕ ਖਬਰ ਮੁਤਾਬਕ ਮੁਹੰਮਦ ਬਿਨ ਸਲਮਾਨ ਨੇ ਖਮਨੇਈ ਨੂੰ ਪੱਛਮੀ ਏਸ਼ੀਆ ਦਾ ਹਿਟਲਰ ਦੱਸਦੇ ਹੋਏ ਕਿਹਾ ਕਿ ਉਹ ਕਥਿਤ ਤੌਰ ‘ਤੇ ਜੋ ਵਿਸਥਾਰ ਕਰ ਰਹੇ ਹਨ, ਉਸ ਦਾ ਵਿਰੋਧ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਯੂਰਪ ਤੋਂ ਸਿੱਖਿਆ ਹੈ ਕਿ ਅਪੀਲ ਹਮੇਸ਼ਾ ਕੰਮ ਨਹੀਂ ਆਉਂਦੀ। ਅਸੀਂ ਈਰਾਨ ‘ਚ ਦੂਜਾ ਹਿਟਲਰ ਨਹੀਂ ਚਾਹੁੰਦੇ ਤਾਂ ਕਿ ਪੱਛਮੀ ਏਸ਼ੀਆ ‘ਚ ਉਹ ਦੁਬਾਰਾ ਨਾ ਹੋਵੇ ਜੋ ਕਿ ਹਿਟਲਰ ਨੇ ਕੀਤਾ।
ਉਥੇ ਖਮਨੇਈ ਨੇ ਸੁਲਤਾਨ ਸਲਮਾਨ ਦੇ ਮਕਾਨ ਨੂੰ ਮਨਹੂਸ ਦਰੱਖਤ ਦੱਸਿਆ ਹੈ। ਈਰਾਨੀ ਅਧਿਕਾਰੀਆਂ ਨੇ ਸਾਊਦੀ ਅਰਬ ‘ਤੇ ਅੱਤਵਾਦੀ ਫੈਲਾਉਣ ਦਾ ਦੋਸ਼ ਲਗਾਇਆ। ਜ਼ਿਕਰਯੋਗ ਹੈ ਕਿ ਇਸ ਮਹੀਨੇ ਸਾਊਦੀ ਅਰਬ ਦੇ ਸਹਿਯੋਗੀ ਦੇਸ਼ ਲੇਬਨਾਨ ਦੇ ਪ੍ਰਧਾਨ ਮੰਤਰੀ ਸਾਦ ਹਰੀਰੀ ਨੇ ਉਨ੍ਹਾਂ ਦੇ ਦੇਸ਼ ‘ਚ ਈਰਾਨ ਸਮਰਥਿਤ ਹਿਜ਼ਬੁੱਲਾ ਦਾ ਪ੍ਰਭਾਵ ਵਧਣ ਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਣ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇਣ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਤਣਾਅ ਹੋਰ ਵਧ ਗਿਆ ਹੈ।
ਸਾਊਦੀ ਅਰਬ ਨੇ ਗੁਆਂਢੀ ਦੇਸ਼ ਯਮਨ ‘ਚ ਵੀ ਪਿਛਲੇ 2-3 ਸਾਲਾਂ ਦੌਰਾਨ ਈਰਾਨ ਸਮਰਥਿਤ ਹਾਉਤੀ ਵਿਧਰੋਹੀਆਂ ਦੇ ਖਿਲਾਫ ਹਜ਼ਾਰਾਂ ਹਵਾਈ ਹਮਲੇ ਕੀਤੇ ਹਨ। ਸੁਲਤਾਨ ਸਲਮਾਨ ਨੇ ਇੰਟਰਵਿਊ ‘ਚ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਹਿਯੋਗੀ ਦੇਸ਼ਾਂ ਨੇ ਯਮਨ ‘ਚ 85 ਫੀਸਦੀ ਹਿੱਸੇ ‘ਤੇ ਕਬਜ਼ਾ ਕਰ ਲਿਆ ਹੈ।

Facebook Comment
Project by : XtremeStudioz