Close
Menu

ਮੁੰਬਈ ਟੀਮ ਦੇ ਬਾਹਰ ਹੋਣ ਦੀ ਖੁਸ਼ੀ ਲੁਕਾ ਨਹੀਂ ਸਕੀ ਪ੍ਰਿਟੀ

-- 21 May,2018

ਨਵੀਂ ਦਿੱਲੀ : ਆਦਮੀ ਆਪਣੇ ਨੁਕਸਾਨ ਤੋਂ ਇਨ੍ਹਾਂ ਦੁਖੀ ਨਹੀਂ ਹੁੰਦਾ ਜਿਨ੍ਹਾਂ ਦੂਜੇ ਦੇ ਦੁਖ ਤੋਂ ਖੁਸ਼ ਹੁੰਦਾ ਹੈ। ਇਹ ਗੱਲ ਤਿਨ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਦੇ ਆਈ.ਪੀ.ਐੱਲ. ਤੋਂ ਬਾਹਰ ਹੋਣ ‘ਤੇ ਕਿੰਗਜ਼ ਇਲੈਵਨ ਪੰਜਾਬ ਦੀ ਇਹ ਮਾਲਕਿਨ ਪ੍ਰਿਟੀ ਜ਼ਿੰਟਾ ਦੀ ਖੁਸ਼ੀ ਤੋਂ ਸੱਚ ਹੁੰਦਾ ਦਿਖਾਈ ਦਿੰਦਾ ਹੈ। ਆਈ.ਪੀ.ਐੱਲ. ਸੀਜ਼ਨ 11 ‘ਚੰਗੀ ਸ਼ੁਰੂਆਤ ਦੇ ਬਾਵਜੂਦ ਆਖਰੀ ਸਮੇਂ ਪਟਰੀ ਤੋਂ ਉਤਰੀ ਪੰਜਾਬ ਦੀ ਟੀਮ ਭਲੇ ਹੀ ਪਲੇਆਫ ਲਈ ਕੁਆਲੀਫਾਈ ਨਾ ਕਰ ਸਕੀ ਹੋਵੇ ਪਰ ਉਸਦੀ ਮਾਲਕਿਨ ਅਤੇ ਬਾਲੀਵੁਡ ਅਦਾਕਾਰਾ ਪ੍ਰਿਟੀ ਨੂੰ ਇਸ ਗੱਲ ਦੀ ਖੁਸ਼ੀ ਜ਼ਿਆਦਾ ਰਹੀ ਕਿ ਮੁੰਬਈ ਇਸ ਵਾਰ ਪਲੇਆਫ ਤੋਂ ਬਾਹਰ ਹੋ ਗਈ ਹੈ।ਦੱਸ ਦਈਏ ਕਿ ਪ੍ਰਿਟੀ ਨੇ ਭਲੇ ਹੀ ਇਹ ਗੱਲ ਕਿਸੇ ਦੇ ਸਾਹਮਣੇ ਨਾ ਕਹੀ ਹੋਵੇ ਪਰ ਕੈਮਰਿਆਂ ਦੀ ਨਜ਼ਰਾਂ ਤੋਂ ਕੋਈ ਨਹੀਂ ਬਚਦਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਕ ਵੀਡੀਓ ‘ਚ ਪ੍ਰਿਟੀ ਇਕ ਆਈ.ਪੀ.ਐੱਲ. ਮੈਚ ਦੇ ਦੌਰਾਨ ਸਟੈਂਡ ‘ਚ ਆਪਣੀ ਟੀਮ ਦਾ ਹੌਂਸਲਾ ਵਧਾਉਂਦੀ ਦਿਸ ਰਹੀ ਸੀ ਪਰ ਨਾਲ ਹੀ ਆਪਣੇ ਨਾਲ ਖੜੇ ਆਦਮੀ ਨੂੰ ਕਹਿ ਰਹੀ ਹੈ ਕਿ ‘ਮੈਂ ਬਹੁਤ ਖੁਸ਼ ਹਾਂ ਕਿ ਮੁੰਬਈ ਫਾਈਨਲ ‘ਚ ਨਹੀਂ ਜਾ ਰਹੀ ਹੈ, ਮੈਂ ਬਹੁਤ ਖੁਸ਼ ਹਾਂ’। ਇਸ ਅਦਾਕਾਰਾ ਨੇ ਮੁੰਹ ‘ਚੋਂ ਨਿਕਲੇ ਸ਼ਬਦਾਂ ਨੂੰ ਭਲੇ ਹੀ ਨਹੀਂ ਸੁਣਿਆ ਜਾ ਸਕਦਾ ਪਰ ਦੇਖਣ ਵਾਲੇ ਇਸ ਗੱਲ ਦਾ ਅੰਦਾਜ਼ਾ ਲਗਾ ਰਹੇ ਹਨ। ਆਈ.ਪੀ.ਐੱਲ. ਦੀ ਸਭ ਤੋਂ ਮਹਿੰਗੀ ਟੀਮ ਨੀਤਾ ਅੰਬਾਨੀ ਦੀ ਮੁੰਬਈ ਟੀਮ ਪਿਛਲੇ ਪੰਜ ਸਾਲਾਂ ‘ਚੋਂ ਤਿਨ ਵਾਰ ਟੂਰਾਨਾਮੈਂਟ ਦਾ ਖਿਤਾਬ ਜਿੱਤ ਚੁੱਕੀ ਹੈ। ਪਲੇਆਫ ਦੀ ਦੌੜ ‘ਚ ਦਿੱਲੀ ਡੇਅਰਡੇਵਿਲਜ਼ ਨੇ ਮੁੰਬਈ ਨੂੰ ਹਰਾ ਕੇ ਪੂਰੀ ਤਰ੍ਹਾਂ ਦੌੜ ‘ਚੋਂ ਬਾਹਰ ਕੱਢ ਦਿੱਤਾ ਹੈ। ਉਥੇ ਹੀ ਆਖਰੀ ਲੀਗ ਮੈਚ ‘ਚ ਚੇਨਈ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਆਫ ਦੀ ਦੌੜ ‘ਚੋਂ ਬਾਹਰ ਕੱਢ ਦਿੱਤਾ ਸੀ।

Facebook Comment
Project by : XtremeStudioz