Close
Menu

ਮੁੰਬਈ ਵੱਲੋਂ ਪੰਜਾਬ ਤਿੰਨ ਦੌੜਾਂ ਨਾਲ ਚਿੱਤ

-- 17 May,2018

ਮੁੰਬਈ, 17 ਮਈ
ਦਿਲਚਸਪ ਮੁਕਾਬਲੇ ਵਿੱਚ ਅੱਜ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਤਿੰਨ ਦੌੜਾਂ ਨਾਲ ਹਰਾ ਕੇ ਪਲੇਅ-ਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਪੰਜਾਬ ਦੀ ਹਾਰ ਦੇ ਨਾਲ ਹੀ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਦਾ (60 ਗੇਂਦਾਂ ’ਤੇ 94) ਸੈਂਕੜਾ ਵੀ ਬੇਕਾਰ ਹੋ ਗਿਆ।
ਕੀਰੋਨ ਪੋਲਾਰਡ ਦੇ ਨੀਮ ਸੈਂਕੜੇ (23 ਗੇਂਦਾਂ ’ਤੇ 50 ਦੌੜਾਂ) ਦੀ ਮਦਦ ਨਾਲ ਮੁੰਬਈ ਨੇ ਅੱਠ ਵਿਕਟਾਂ ’ਤੇ 187 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ਵਿੱਚ ਪੰਜਾਬ ਪੰਜ ਵਿਕਟਾਂ ਪਿੱਛੇ 183 ਦੌੜਾਂ ਹੀ ਬਣਾ ਸਕੀ।  ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਮੇਜ਼ਬਾਨ ਟੀਮ ਨੇ ਚੰਗੀ ਸ਼ੁਰੂਆਤ ਕੀਤੀ, ਪਰ ਉਸ ਦੇ ਅਹਿਮ ਬੱਲੇਬਾਜ਼ ਐਂਡਰਿਊ ਟਾਈ ਦੀ ਸ਼ਾਨਦਾਰ ਗੇਂਦਬਾਜ਼ੀ ਸ਼ਿਕਾਰ ਬਣੇ। ਪੋਲਾਰਡ ਅਤੇ ਕੁਰਣਾਲ ਪਾਂਡਿਆ (23 ਗੇਂਦਾਂ ’ਤੇ 32 ਦੌੜਾਂ) ਨੇ ਪੰਜਵੇਂ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਿਆ ਕੁਮਾਰ ਯਾਦਵ 27 ਦੌੜਾਂ ਬਣਾਈਆਂ। ਮੁੰਬਈ ਨੂੰ ਪਹਿਲਾ ਝਟਕਾ ਐਵਿਨ ਲੁਈਸ (ਨੌਂ) ਵਜੋਂ ਲੱਗਿਆ। ਇਸ਼ਾਨ ਕਿਸ਼ਨ (20 ਦੌੜਾਂ) ਨੇ ਆਉਂਦੇ ਹੀ ਤੇਜ਼ੀ ਨਾਲ ਦੌੜਾਂ ਬਣਾਉਣ ਦਾ ਯਤਨ ਕੀਤਾ। ਟਾਈ ਨੇ ਕਿਸ਼ਨ ਨੂੰ ਆਊਟ ਕਰਨ ਮਗਰੋਂ ਸੂਰਿਆ ਕੁਮਾਰ ਨੂੰ ਵੀ ਪਵੇਲੀਅਨ ਭੇਜ ਦਿੱਤਾ। 10ਵੇਂ ਓਵਰ ਮਗਰੋਂ ਵਾਨਖੇੜੇ ਸਟੇਡੀਅਮ ਦੇ ਦੋ ‘ਲਾਈਟ ਟਾਵਰਾਂ’ ਦੀ ਬੱਤੀ ਗੁੱਲ ਹੋ ਗਈ, ਜਿਸ ਕਾਰਨ ਮੈਚ ਨੂੰ ਕੁੱਝ ਸਮੇਂ ਲਈ ਰੋਕਣਾ ਪਿਆ। ਹਾਰਦਿਕ ਪਾਂਡਿਆ ਨੇ ਨੌਂ, ਬੈੱਨ ਕਟਿੰਗ ਨੇ ਚਾਰ, ਮਿਸ਼ੇਲ ਮੈਕਲੇਗਨਗਨ ਨੇ 11 ਅਤੇ ਮਿਅੰਕ ਮਾਰਕੰਡੇ ਨੇ ਸੱਤ ਦੌੜਾਂ ਬਣਾਈਆਂ। ਟਾਈ ਨੇ 16 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦੋਂਕਿ ਕਪਤਾਨ ਆਰ. ਅਸ਼ਵਿਨ ਨੇ ਦੋ ਵਿਕਟਾਂ ਲਈਆਂ। ਅੰਕਿਤ ਰਾਜਪੂਤ ਅਤੇ ਮਾਰਕਸ ਸਟੌਈਨਿਸ ਨੂੰ ਇੱਕ-ਇੱਕ ਵਿਕਟ ਮਿਲੀ। ਪੰਜਾਬ ਲਈ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ।

Facebook Comment
Project by : XtremeStudioz