Close
Menu

ਮੁੱਖ ਚੋਣ ਅਫਸਰ ਪੰਜਾਬ ਵੱਲੋਂ ਪੰਜਾਬ ਰਾਜ ਵਿੱਚ ਕੰਮ ਕਰਦੇ ਬੈਕਾਂ ਦੇ ਅਧਿਕਾਰੀਆ ਨਾਲ ਮੀਟਿੰਗ

-- 23 March,2019

ਐਸ.ਐਲ.ਬੀ.ਸੀ. ਦੇ ਕੌਆਰਡੀਨੇਟਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ 
ਚੰਡੀਗੜ, 23 ਮਾਰਚ :ਲੋਕ ਸਭਾਂ ਚੋਣਾਂ ਦੇ ਮੱਦੇਨਜਰ ਮੁਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵੱਲੋਂ ਆਪਣੇ ਦਫਤਰ ਵਿਖੇ ਪੰਜਾਬ ਰਾਜ ਵਿੱਚ ਕੰਮ ਕਰ ਰਹੇ ਵੱਖ ਵੱਖ ਬੈਕਾਂ ਦੇ ਪ੍ਰਤੀਨਿੱਧਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਾਰਦਰਸ਼ੀ, ਭੈਅ ਮੁਕਤ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣ ਲੜਨ ਲਈ ਇਕ ਜਿਹੋ ਹਾਲਾਤ ਮੁਹੱਈਆ ਕਰਵਾਉਣ ਲਈ ਨਿਯਮਾਂ ਤੈਅ ਕੀਤੇ ਗਏ ਹਨ।ਉਨਾਂ ਨਿਯਮਾਂ ਨੂੰ ਸਹੀ ਤਰਾਂ ਲਾਗੂ ਕਰਨ ਲਈ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਈ ਟੀਮਾਂ ਵੀ ਸਥਾਪਤ ਕੀਤੀਆਂ ਗਈਆ ਹਨ ਜੋ ਕਿ ਲਗਾਤਾਰ ਵੱਖ-ਵੱਖ ਕਾਰਜਾਂ ਦਾ ਮੁਲਾਂਕਣ ਕਰ ਰਹੀਆ ਹਨ। 
ਡਾ. ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਚੋਣ ਲੜਨ ਦੇ ਇਛੁਕ ਵਿਅਕਤੀਆਂ ਲਈ ਚੋਣ ਖਰਚ ਦੀ ਹੱਦ ਚੋਣ ਕਮਿਸ਼ਨ ਭਾਰਤ ਵੱਲੋਂ 70 ਲੱਖ ਰੁਪਏ ਮਿਥੀ ਗਈ ਹੈ ਅਤੇ ਇਹ ਸਾਰਾ ਖਰਚ ਉਮੀਦਵਾਰ ਵੱਲੋਂ ਚੋਣ ਖਰਚ ਲਈ ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਅਨੁਸਾਰ ਖੁਲਵਾਏ ਖਾਤਾ ਰਾਹੀ ਸਾਰਾ ਖਰਚ ਕਰਨਾ ਹੁੰਦਾ ਹੈ।
ਡਾ ਰਾਜੂ ਨੇ ਕਿਹਾ ਕਿ ਬੈਂਕ ਇਸ ਗੱਲ ਨੂੰ ਯਕੀਨੀ ਬਨਾਉਣ ਕਿ  ਚੋਣ ਖਰਚ ਲਈ ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਅਨੁਸਾਰ ਖੁਲਵਾਏ ਜਾਣਾ ਵਾਲਾ ਖਾਤਾ ਖੁਲਵਾਉਣ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਅਤੇ ਨਾਲ ਹੀ ਉਮੀਦਵਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਪਹਿਲਾਂ ਤੋਂ ਚਲ ਰਹੇ ਬੈਂਕ ਵਿੱਚਲੇ ਖਾਤਿਆ ਦੀਆਂ ਗਤੀਵਿਧੀਆਂ ਨੂੰ ਚੰਗੀ ਤਰ•ਾਂ ਵਾਚਿਆਂ ਜਾਵੇ। 
ਉਨ•ਾਂ ਇਹ ਵੀ ਕਿਹਾ ਕਿ ਅੱਜ ਕੱਲ• ਈ ਕਾਮਰਸ ਕੰਪਨੀਆਂ ਰਾਹੀ ਵੀ ਵੱਡੇ ਪੱਧਰ ਤੇ ਸਮਾਨ ਦੀ ਖ੍ਰੀਦ ਫਰੋਖਤ ਹੁੰਦੀ ਹੈ ਜੇਕਰ ਕੋਈ ਉਮੀਦਵਾਰ ਜਾਂ ਵਿਅਕਤੀ ਵੱਡੇ ਆਰਡਰ ਰਾਹੀ ਕਿਸੇ ਸਮਾਨ ਦੀ ਖ੍ਰੀਦ ਆਨਲਾਈਨ ਅਦਾਇਗੀ ਰਾਹੀ ਕਰਦਾ ਹੈ ਤਾਂ ਉਸ ਦੀ ਵੀ ਨਜਰਸਾਨੀ ਕੀਤੀ ਜਾਵੇ ਕਿਉਕਿ ਇਸ ਤਰ•ਾਂ ਸਮਾਨ ਖ੍ਰੀਦਿਆ ਹੋਇਆ ਸਮਾਨ ਵੋਟਰਾਂ ਨੂੰ ਭਰਮਾਉਣ ਲਈ ਵਰਤਿਆ ਜਾ ਸਕਦਾ ਹੈ। 
ਇਸ ਮੌਕੇ ਉਨ•ਾਂ ਆਦਰਸ਼ ਚੋਣ ਜਾਬਤੇ ਨੂੰ ਬੈਂਕਾਂ ਵੱਲੋਂ ਸਹੀ ਭਾਵਨਾ ਨਾਲ ਲਾਗੂ ਕੀਤੇ ਜਾਣ ਵਾਲੇ ਕਾਰਜਾਂ ਦੀ ਨਿਗਰਾਨੀ ਕਰਨ ਲਈ ਅਤੇ ਸਮੂੰਹ ਬੈਂਕਾਂ ਨਾਲ ਤਾਲਮੇਲ ਕਰਨ ਲਈ ਸਟੇਟ ਲੈਵਲ ਬੈਂਕਰ ਕਮੇਟੀ (ਐਸ.ਐਲ.ਬੀ.ਸੀ.) ਦੇ ਪੰਜਾਬ ਰਾਜ ਦੇ ਕੌਆਰਡੀਨੇਟਰ ਨੂੰ ਚੋਣਾਂ ਮਾਮਲਿਆ ਲਈ ਨੋਡਲ ਅਫਸਰ ਨਿਯੁਕਤ ਕੀਤਾ ਅਤੇ ਹਰ ਹਫਤੇ ਬੈਕਾਂ ਵੱਲੋਂ ਕੀਤੇ ਜਾਂਦੀ ਨਿਗਰਾਨੀ ਦਾ ਮੁਲਾਕਣ ਕਰਨ ਲਈ ਮੀਟਿੰਗ ਕੀਤੀ ਜਾਵੇਗੀ।
ਡਾ ਰਾਜੂ ਨੇ ਸਮੂਹ ਬੈਕਾਂ ਨੂੰ ਚੋਣ ਜਾਬਤੇ ਦੌਰਾਨ ਨਗਦੀ ਲੈ ਜਾਉਣ ਸਬੰਧੀ ਅਤੇ ਉਮੀਦਵਾਰ ਵੱਲੋਂ ਖਰਚ ਕਰਨ ਦੀ ਸੀਮਾਂ ਬਾਰੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਬੈਂਕ ਵਿੱਚ ਪੋਸਟਰ ਲਗਾਉਣ ਦੇ ਵੀ ਹੁਕਮ ਦਿੱਤੇ।

Facebook Comment
Project by : XtremeStudioz