Close
Menu

ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਅਕਸੈਸਬਿਲਟੀ ਅਬਜਰਵਰਜ਼ ਨਾਲ ਮੀਟਿੰਗ

-- 25 March,2019

ਚੰਡੀਗੜ•, 25 ਮਾਰਚ: ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ.ਕਰੁਣਾ ਰਾਜੂ ਵੱਲੋਂ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਅਕਸੈਸਬਿਲਟੀ ਅਬਜਰਵਰਜ਼ ਕਮ ਡਿਵੀਜ਼ੀਨਲ ਕਮਿਸ਼ਨਰਜ਼ ਨਾਲ ਮੀਟਿੰਗ ਕੀਤੀ ਗਈ। ਭਾਰਤੀ ਚੋਣ ਕਮਿਸ਼ਨ ਵੱਲੋਂ ਡਵੀਜ਼ਨਲ ਕਮਿਸ਼ਨ ਫਰੀਦਕੋਟ, ਰੂਪਨਗਰ, ਪਟਿਆਲਾ, ਜਲੰਧਰ ਅਤੇ ਫਿਰੋਜ਼ਪੁਰ ਨੂੰ ਅਕਸੈਸੀਬਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਵਿੱਚ ਮੁੱਖ ਤੌਰ ਤੇ ਪਿਉਪਲ ਵਿਦ ਡਿਸਅਬਿਲਟੀ (ਪੀ.ਡਬਲਯੂ.ਡੀ.) ਵੋਟਰਜ਼ ਦੀ ਲੋਕ ਸਭਾ ਚੋਣਾਂ ਵਿੱਚ ਸ਼ਮੂਲਿਆਤ ਨੂੰ ਯਕੀਨੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਇਨਬਿਨ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਪੀ.ਡਬਲਯੂ.ਡੀ. ਵੋਟਰਜ਼ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੰਦੀਆਂ ਐਡੀਸ਼ਨਲ ਮੁੱਖ ਚੋਣ ਅਫ਼ਸਰ, ਪੰਜਾਬ ਸ਼੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ ਇੰਨ•ਾਂ ਵੋਟਰਾਂ ਲਈ ਪੀ.ਡਬਲਯੂ.ਡੀ. ਮੋਬਾਇਲ ਐਪ ਤਿਆਰ ਕੀਤਾ ਗਿਆ ਹੈ। ਜਿਸ ਨਾਲ ਉਹ ਅਪਣਾ ਵੋਟ ਬਣਵਾਉਣ ਤੋ ਲੈ ਕੇ ਆਪਣੇ ਵੋਟਿੰਗ ਬੂਥ ਅਤੇ ਇਸ ਨਾਲ ਸਬੰਧਤ ਹੋਰ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਟੋਲ ਫ੍ਰੀ ਹੈਲਪ ਲਾਈਨ ਨੰਬਰ 1950 ਰਾਹੀਂ ਵੀ ਵੋਟ ਸਬੰਧੀ ਹਰ ਤਰ•ਾਂ ਦੀ ਸਹੂਲਤ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਜੇਕਰ ਉਹਨਾਂ ਨੂੰ ਵੋਟ ਪਾਉਣ ਲਈ ਜਾਣ ਅਤੇ ਵਾਪਿਸ ਘਰ ਆਉਣ ਵਾਸਤੇ ਗੱਡੀ ਦੀ ਸਹੂਲਤ ਦੀ ਲੋੜ ਹੈ ਜਾਂ ਵੀਲ• ਚੇਅਰ, ਵੋਟ ਬੂਥ ਤੱਕ ਜਾਣ ਲਈ ਸਹਾਇਕ ਵੱਜੋਂ ਵਲੰਟੀਅਰ ਦੀ ਜ਼ਰੂਰਤ ਸਬੰਧੀ ਵੀ ਆਪਣੀ ਬੇਨਤੀ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਪੀ.ਡਬਲਯੂ.ਡੀ. ਵੋਟਰਜ਼ ਲਈ ਰੈਂਪ ਦੀ ਸਹੂਲਤ ਅਤੇ ਬਿਨ•ਾਂ ਲਾਈਨ ਵਿੱਚ ਲੱਗੇ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ।
ਉਹਨਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਇਸ ਸਮੇਂ 89,647 ਪੀ.ਡਬਲਯੂ.ਡੀ. ਵੋਟਰ ਹਨ। ਜਿਹਨਾਂ ਵਿੱਚੋਂ 7,901 ਨੇਤਰਹੀਣ, 6,195 ਬੋਲਣ ਅਤੇ ਸੁਨਣ ਵਿੱਚ ਅਸਮਰੱਥ, 49,342 ਚੱਲਣ-ਫਿਰਨ ਵਿੱਚ ਅਸਮਰੱਥ ਅਤੇ 26,209 ਹੋਰ ਤਰ•ਾਂ ਦੀਆਂ ਅਸਮਰੱਥਤਾਵਾਂ ਦੇ ਸ਼ਿਕਾਰ ਹਨ। ਉਹਨਾਂ ਦੱਸਿਆ ਕਿ ਨੇਤਰਹੀਣ ਅਤੇ ਸੁਨਣ ਅਤੇ ਬੋਲਣ ਵਿੱਚ ਅਸਮਰੱਥ ਵੋਟਰਾਂ ਲਈ ਹਰੇਕ ਜ਼ਿਲ•ੇ ਵਿੱਚ ਇੱਕ-ਇੱਕ ਬਰੇਲ ਅਤੇ ਇਸ਼ਾਰਿਆ ਦੀ ਭਾਸ਼ਾ ਦਾ ਮਾਹਰ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀ.ਡਬਲਯੂ.ਡੀ. ਕੋਆਰਡੀਨੇਟਰ ਲਗਾਏ ਗਏ ਹਨ। ਜੋ ਕਿ ਇਨ•ਾਂ ਵੋਟਰਾਂ ਨੂੰ ਇਨ•ਾਂ ਦੀ ਭਾਸ਼ਾਂ ਵਿੱਚ ਹੀ ਵੋਟਾਂ ਸਬੰਧੀ ਜਾਗਰੂਕ ਕਰ ਰਹੇ ਹਨ। ਇਸ ਤੋਂ ਇਲਾਵਾ ਬਰੇਲ ਭਾਸ਼ਾ ਵਿੱਚ ਵੋਟਰ ਗਾਇਡ, ਵੋਟਰ ਕਾਰਡ ਅਤੇ ਇਸ਼ਾਰਿਆ ਦੀ ਭਾਸ਼ਾ ਵਿੱਚ ਵੀਡਿਓਜ਼ ਤਿਆਰ ਕਰਕੇ ਯੂਟਿਊਬ ਉੱਤੇ ਪਾਈਆ ਜਾ ਰਹੀਆਂ ਹਨ ਤਾਂ ਜੋ ਇਹ ਵੋਟਾਂ ਸਬੰਧੀ ਆਪਣੀਆਂ ਅਸ਼ੰਕਾਵਾਂ ਨੂੰ ਦੂਰ ਕਰ ਸਕਣ।
ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ.ਕਰੁਣਾ ਰਾਜੂ ਨੇ ਕਿਹਾ ਕਿ ਹਰੇਕ ਵੋਟਰ ਦੀ ਵੋਟ ਪ੍ਰਕ੍ਰਿਆ ਵਿੱਚ ਸ਼ਮੂਲੀਅਤ ਜ਼ਰੂਰੀ ਹੈ ਅਤੇ ਇਸ ਮਕਸਦ ਲਈ ਸਾਨੂੰ ਵੱਧ ਤੋਂ ਵੱਧ ਕੰਮ ਕਰਨ ਦੀ ਲੋੜ ਹੈ। ਉਹਨਾਂ ਅਕਸੈਸੀਬਲ ਅਬਜਰਵਰਜ਼ ਨੂੰ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਦੇ ਪੀ.ਡਬਲਯੂ.ਡੀ. ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਨ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਵੋਟ ਸਬੰਧੀ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਦੱਸਣ। ਇਸ ਤੋਂ ਇਲਾਵਾ ਪੂਲਿੰਗ ਪਾਰਟੀਆਂ ਨੂੰ ਵੀ ਇਸ ਗੱਲ ਤੋਂ ਜਾਣੂ ਕਰਵਾਉਣ ਪੀ.ਡਬਲਯੂ.ਡੀ. ਦੇ ਵੋਟਰਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਜ਼ਰੂਰ ਮਿਲਣ।

Facebook Comment
Project by : XtremeStudioz