Close
Menu

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਹੋਏ ਹਮਲੇ ਦੇ ਪਿੱਛੇ ਭਾਜਪਾ, ਮੁੱਖ ਮੰਤਰੀ ਉੱਤੇ ਹਮਲਾ ਇੱਤੇਫਾਕ ਨਹੀਂ ਸਗੋਂ ਇੱਕ ਸੋਚੀ ਸਮਝੀ ਸਾਜ਼ਿਸ਼

-- 21 November,2018

ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਹਮਲਾ ਕਰਨ ਵਾਲਿਆਂ ਨੂੰ ਭਾਜਪਾ ਦੇ ਰਹੀ ਸ਼ਹਿ, ਦਿੱਲੀ ਪੁਲਿਸ ਨਹੀਂ ਕਰਦੀ ਅਜਿਹੇ ਲੋਕਾਂ ਉੱਤੇ ਕੋਈ ਕਾਰਵਾਈ

ਚੰਡੀਗੜ, 21 ਨਵੰਬਰ 2018
ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਸਕੱਤਰੇਤ ਵਿਚ ਮੁੱਖ ਮੰਤਰੀ ਉੱਤੇ ਹਮਲਾ ਦਿੱਲੀ ਪੁਲਿਸ ਦੀ ਨਾਕਾਮੀ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਦਿੱਲੀ ਸਕੱਤਰੇਤ ਇੱਕ ਹਾਈ ਸਕਿੳੂਰਿਟੀ ਜ਼ੋਨ ਹੈ ਅਤੇ ਸਕੱਤਰੇਤ ਵਿਚ ਦਾਖਲ ਹੋਣ ਲਈ ਕਈ ਤਰਾਂ ਦੀ ਜਾਂਚ ਕਰਵਾ ਕੇ ਗੁਜ਼ਰਨਾ ਹੁੰਦਾ ਹੈ। ਜੇਕਰ ਕਿਸੇ ਤਰਾਂ ਕੋਈ ਵਿਅਕਤੀ ਅੰਦਰ ਚਲਾ ਵੀ ਜਾਂਦਾ ਹੈ ਤਾਂ ਮੁੱਖ ਮੰਤਰੀ ਦੇ ਕਮਰੇ ਦੇ ਬਾਹਰ , ਸੁਰੱਖਿਆ ਵਿੱਚ ਖੜੀ ਪੁਲਿਸ ਕਿਸੇ ਨੂੰ ਵੀ ਉੱਥੇ ਖੜਾ ਨਹੀਂ ਹੋਣ ਦਿੰਦੀ। ਜੇਕਰ ਕੋਈ ਵੀ ਉੱਥੇ ਖੜਾ ਹੁੰਦਾ ਹੈ ਤਾਂ ਤੁਰੰਤ ਪੁਲਿਸ ਕਰਮੀਂ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੰਦੇ ਹਨ ਕਿ ਤੁਸੀਂ ਕੌਣ ਹੋ ਅਤੇ ਇੱਥੇ ਕਿਉਂ ਖੜੇ ਹੋ?
ਅੱਜ ਜਦੋਂ ਮੁੱਖ ਮੰਤਰੀ ਆਪਣੇ ਰੂਮ ਤੋਂ ਬਾਹਰ ਨਿਕਲੇ ਤਾਂ ਉੱਥੇ ਉੱਤੇ ਇੱਕ ਵਿਅਕਤੀ ਮਿਰਚੀ ਪਾੳੂਡਰ ਲੈ ਕੇ ਉੱਥੇ ਮੁੱਖ ਮੰਤਰੀ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਕਿਸੇ ਵੀ ਸੁਰੱਖਿਆ ਕਰਮੀਂ ਨੇ ਉਸ ਤੋਂ ਪੁੱਛਗਿੱਛ ਕਰਨਾ ਜ਼ਰੂਰ ਨਹੀਂ ਸਮਝਿਆ, ਇਹ ਕੋਈ ਇੱਤੇਫਾਕ ਨਹੀਂ ਹੈ। ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਉੱਤੇ ਕਈ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੀਤੇ ਦਸਹਿਰੇ ਦੇ ਦਿਨ ਦੀ ਗੱਲ ਹੈ ਇੱਕ ਵਿਅਕਤੀ ਮੁੱਖ ਮੰਤਰੀ ਦੇ ਘਰ ਵਿੱਚ ਉਨਾਂ ਦੇ ਕਮਰੇ ਤੱਕ ਪਹੁੰਚ ਗਿਆ ਅਤੇ ਉਨਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਮੁੱਖ ਮੰਤਰੀ ਦੇ ਘਰ ਵਿੱਚ ਜਾਣ ਲਈ ਕਈ ਤਰਾਂ ਦੀਆਂ ਸੁਰੱਖਿਆ ਘੇਰੇ ਵਿਚ ਦੀ ਹੋ ਕੇ ਜਾਣਾ ਪੈਂਦਾ ਹੈ। ਦੋਵਾਂ ਥਾਵਾਂ ‘ਤੇ ਮੁੱਖ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਹੈ ਅਤੇ ਦੋਨਾਂ ਹੀ ਥਾਵਾਂ ‘ਤੇ ਦਿੱਲੀ ਪੁਲਿਸ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਨਾਕਾਮ ਰਹੀ। ਹੁਣ ਇਸ ਨੂੰ ਦਿੱਲੀ ਪੁਲਿਸ ਦੀ ਨਾਕਾਮੀ ਕਹੀਏ ਜਾਂ ਭਾਜਪਾ ਅਤੇ ਦਿੱਲੀ ਪੁਲਿਸ ਦੀ ਮਿਲੀਭੁਗਤ ਨਾਲ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹਮਲਾ।
4 ਨਵੰਬਰ ਨੂੰ ਸਿਗਨੇਚਰ ਬਿ੍ਰਜ ਦੇ ਉਦਘਾਟਨ ਵਿੱਚ ਵੀ ਭਾਜਪਾ ਦੇ ਸੰਸਦ ਅਤੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਖੁੱਲੇ ਆਮ ਸੋਸ਼ਲ ਮੀਡੀਆ ਉੱਤੇ ਐਲਾਨ ਕਰ ਕੇ ਦਿੱਲੀ ਸਰਕਾਰ ਦੇ ਪ੍ਰੋਗਰਾਮ ਵਿੱਚ ਜਾ ਕੇ ਹੰਗਾਮਾ ਕੀਤਾ, ਉੱਥੇ ਤੋੜ-ਫੋੜ ਕੀਤੀ ਅਤੇ ਮੰਚ ਤੋਂ ਭਾਸ਼ਣ ਦੇ ਰਹੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਬੋਤਲਾਂ ਸੁੱਟ ਕੇ ਉਨਾਂ ਨੂੰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ।
ਇਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਭਾਜਪਾ ਦਾ ਹੱਥ ਹੈ ਅਤੇ ਇਹ ਸਾਜ਼ਿਸ਼ ਇਸ ਗੱਲ ਦਾ ਸਾਬਤ ਹੈ ਕਿ ਜਦੋਂ ਮਨੋਜ ਤਿਵਾਰੀ ਅਤੇ ਉਨਾਂ ਦੇ ਗੁੰਡੀਆਂ ਨੇ ਸਿਗਨੇਚਰ ਬਿ੍ਰਜ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਉੱਤੇ ਹਮਲਾ ਕੀਤਾ ਤਾਂ ਦਿੱਲੀ ਪੁਲਿਸ ਨੇ ਮਨੋਜ ਤਿਵਾਰੀ ਅਤੇ ਉਨਾਂ ਦੇ ਗੁੰਡੀਆਂ ਉੱਤੇ ਮਾਮਲਾ ਦਰਜ ਕਰਨ ਦੀ ਬਜਾਏ ਉਲਟਾ ਮੁੱਖ ਮੰਤਰੀ ਦੇ ਖ਼ਿਲਾਫ਼ ਹੀ ਦਰਜ ਕਰ ਦਿੱਤਾ। ਇਸ ਤਰਾਂ ਹੀ ਫਰਵਰੀ ਵਿੱਚ ਸਕੱਤਰੇਤ ਦੇ ਦੂਜੀ ਮੰਜ਼ਿਲ ਉੱਤੇ ਅਣਗਿਣਤ ਲੋਕਾਂ ਦੀ ਭੀੜ ਨੇ ਕੈਬਿਨੇਟ ਮੰਤਰੀ ਇਮਰਾਨ ਹੁਸੈਨ ਅਤੇ ਉਨਾਂ ਦੇ ਸਾਥੀਆਂ ਉੱਤੇ ਹਮਲਾ ਕੀਤਾ, ਉਸ ਦੇ ਨਾਲ ਮਾਰ ਕੁੱਟ ਕੀਤੀ। ਉਸ ਪੂਰੀ ਘਟਨਾ ਦੇ ਗਵਾਹ ਮੌਜੂਦ ਹਨ। ਪਰ ਹੁਣ ਤੱਕ ਉਸ ਉੱਤੇ ਦਿੱਲੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਨਾਂ ਸਾਰੀਆਂ ਘਟਨਾਵਾਂ ਤੋਂ ਸਾਫ਼ ਹੁੰਦਾ ਹੈ ਕਿ ਦਿੱਲੀ ਪੁਲਿਸ ਕੇਂਦਰ ਸਰਕਾਰ ਵਿੱਚ ਬੈਠੀ ਭਾਜਪਾ ਦੇ ਇਸ਼ਾਰੇ ਉੱਤੇ ਕੰਮ ਕਰ ਰਹੀ ਹੈ ਅਤੇ ਇਨਾਂ ਸਾਰੀਆਂ ਘਟਨਾਵਾਂ ਦੀ ਸਾਜ਼ਿਸ਼ ਵਿੱਚ ਭਾਜਪਾ ਦਾ ਪੂਰਾ ਹੱਥ ਹੈ ।
ਤੁਸੀਂ ਸਾਰੇ ਵੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਉੱਤੇ ਜੋ ਲੋਕ ਔਰਤਾਂ ਨੂੰ ਗੰਦੀ-ਗੰਦੀ ਗਲੀਆਂ ਦਿੰਦੇ ਹਨ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨਾਂ ਲੋਕਾਂ ਨੂੰ ਫੋਲੋ ਕਰਦੇ ਹਨ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭਾਜਪਾ ਇਸ ਤਰਾਂ ਦੇ ਅਪਰਾਧਿਕ ਅਨਸਰਾਂ ਨੂੰ ਹੁੰਗਾਰਾ ਦਿੰਦੇ ਹਨ ਅਤੇ ਭਾਜਪਾ ਵੱਲੋਂ ਹੀ ਇਹ ਸਭ ਹਮਲੇ ਕਰਵਾਏ ਜਾ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਖਣੀ ਦਿੱਲੀ ਲੋਕ ਸਭਾ ਇੰਚਾਰਜ ਰਾਘਵ ਚੱਢਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਮੈਂ ਉੱਥੇ ਹੀ ਮੌਜੂਦ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਬੈਠਕ ਖ਼ਤਮ ਕਰ ਕੇ ਆਪਣੇ ਕਮਰੇ ਵਿਚੋਂ ਬਾਹਰ ਆਏ, ਮੈਂ ਬਿਲਕੁਲ ਉਨਾਂ ਦੇ ਠੀਕ ਪਿੱਛੇ ਚੱਲ ਰਿਹਾ ਸੀ। ਉਨਾਂ ਦੇ ਕਮਰੇ ਦੇ ਬਾਹਰ ਨਿਕਲਦੇ ਹੀ ਕੁੱਝ ਕਦਮ ਦੀ ਦੂਰੀ ਉੱਤੇ ਹਮਲਾ ਕਰਨ ਵਾਲਾ ਵਿਅਕਤੀ ਖੜਾ ਸੀ। ਉਹ ਇੱਕ ਕਦਮ ਅੱਗੇ ਵਧਿਆ ਅਤੇ ਉਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਮਿਰਚੀ ਦਾ ਪਾੳੂਡਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਚਸ਼ਮਾ ਡਿਗ ਕੇ ਟੁੱਟ ਗਿਆ ।
ਇਸ ਪੂਰੇ ਘਟਨਾ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਕਿਸ ਪ੍ਰਕਾਰ ਨਾਲ ਲਾਪਰਵਾਹੀ ਵਰਤੀ ਜਾ ਰਹੀ ਹੈ। ਜਦੋਂ ਤੁਸੀਂ ਸਕੱਤਰੇਤ ਵਿੱਚ ਜਾਂਦੇ ਹੋ ਤਾਂ ਪਹਿਲਾਂ ਪੁਲਿਸ ਤੁਹਾਡੀ ਅਤੇ ਤੁਹਾਡੇ ਸਾਮਾਨ ਦੀ ਜਾਂਚ ਕਰਦੀ ਹੈ। ਉਸ ਤੋਂ ਬਾਅਦ ਤੁਹਾਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ ਅਤੇ ਅੰਦਰ ਜਾਣ ਤੋਂ ਬਾਅਦ ਵਿੱਚ ਸਕੈਨਿੰਗ ਮਸ਼ੀਨ ਵਿੱਚੋਂ ਤੁਹਾਡਾ ਸਾਰਾ ਸਾਮਾਨ ਕੱਢਿਆ ਜਾਂਦਾ ਹੈ ਤਾਂਕਿ ਕੋਈ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਕੋਈ ਹਥਿਆਰ ਜਾਂ ਕੋਈ ਵੀ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨਾ ਲੈ ਕੇ ਜਾ ਸਕਣ। ਇੰਨੀਆਂ ਜਾਂਚ ਹੋਣ ਦੇ ਬਾਵਜੂਦ ਉਹ ਵਿਅਕਤੀ ਮਿਰਚੀ ਦਾ ਪਾੳੂਡਰ ਅੰਦਰ ਕਿਵੇਂ ਲੈ ਕੇ ਆਇਆ, ਇਹ ਦਿੱਲੀ ਪੁਲਿਸ ਦੀ ਨਿਰਪੱਖਤਾ ਉੱਤੇ ਪ੍ਰਸ਼ਨ ਚਿੰਨ ਲਗਾਉਂਦਾ ਹੈ।
ਰਾਘਵ ਨੇ ਕਿਹਾ ਕਿ ਇਹ ਕੋਈ ਇੱਤੇਫਾਕ ਨਾਲ ਹੋਈ ਘਟਨਾ ਨਹੀਂ ਹੈ ਸਗੋਂ ਜਾਣਬੁੱਝ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਇੱਕ ਹਮਲਾ ਹੈ।
ਭਾਜਪਾ ਇਸ ਤਰਾਂ ਦੀਆਂ ਘਟਨਾਵਾਂ ਨਾਲ ਦੇਸ਼ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੋ ਕੋਈ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਹਮਲਾ ਕਰਦਾ ਹੈ, ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਸਗੋਂ ਪੂਰੀ ਭਾਜਪਾ ਪਾਰਟੀ ਉਸ ਨੂੰ ਬਚਾਉਣ ਵਿੱਚ ਲੱਗ ਜਾਂਦੀ ਹੈ। ਭਾਜਪਾ ਦੇਸ਼ ਵਿੱਚ ਇੱਕ ਪੈਗ਼ਾਮ ਦੇਣਾ ਚਾਹੁੰਦੀ ਹੈ ਕਿ ਸਿਰ ਝੁਕਾ ਕੇ ਸਭ ਕੁੱਝ ਬਰਦਾਸ਼ਤ ਕਰੋ ਅਤੇ ਜੇਕਰ ਆਵਾਜ਼ ਚੁੱਕੋਗੇ ਅਤੇ ਭਾਜਪਾ ਦੇ ਖ਼ਿਲਾਫ਼ ਬੋਲੋਗੇ ਤਾਂ ਮਾਰ ਦਿੱਤੇ ਜਾਉਗੇ।

Facebook Comment
Project by : XtremeStudioz