Close
Menu

ਮੈਚ ਫਿਕਸਿੰਗ ਦੇ ਮਾਮਲੇ ‘ਚ ਫਸੇ ਪਾਕਿ ਦੇ ਸਾਬਕਾ ਕਪਤਾਨ

-- 31 January,2018

ਨਵੀਂ ਦਿੱਲੀ— ਮੈਚ ਫਿਕਸਿੰਗ ਦੇ ਦੋਸ਼ੀ ਪਾਏ ਗਏ ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਸਲਮਾਨ ਬੱਟ ਇਕ ਵਾਰ ਫਿਰ ਤੋਂ ਫੀਕਸਿੰਗ ਦੇ ਮਾਮਲੇ ‘ਚ ਫਸਦੇ ਹੋਏ ਨਜ਼ਰ ਆ ਰਿਹਾ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਐਨਟੀ ਕਰੰਪਸ਼ਨ ਯੂਨਿਟਨੇ ਇਸ ਗੱਲ ਦੀ ਪੁਸਟੀ ਕੀਤੀ ਹੈ ਕਿ ਉਹ ਹਾਲ ਹੀ ‘ਚ ਸਮਾਪਤ ਹੋਏ ਅਜ਼ਮਾਨ ਆਲ ਸਟਾਰ ਟੀ-20 ਲੀਗ ਦੀ ਜਾਂਚ ਕਰ ਰਹੀ ਹੈ। ਜਿੱਥੇ ਬੱਟ ਨੂੰ ਵੀ ਦੇਖਿਆ ਗਿਆ ਸੀ।
ਬੱਟ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਆਸਿਫ ‘ਤੇ ਸਟਾਪ ਫਿਕਸਿੰਗ ਦੇ ਮਾਮਲੇ ‘ਚ 2010 ‘ਚ ਪੰਜ ਸਾਲ ਦਾ ਪਬੰਧੀ ਲਗਾ ਦਿੱਤੀ ਸੀ। ਇਹ ਦੋਵੇਂ ਖਿਡਾਰੀ ਪਾਕਿਸਤਾਨ ਦੇ ਕੁਝ ਹੋਰ ਖਿਡਾਰੀਆਂ ਦੇ ਨਾਲ ਇਸ ਨਿੱਜੀ ਟੂਰਨਾਮੈਂਟ ਦਾ ਹਿੱਸਾ ਸੀ।ਟੂਰਨਾਮੈਂਟ ਦੇ ਪ੍ਰਸਾਰਨ ਫੁਟੇਜ ਦੇਖਣ ਤੋਂ ਬਾਅਦ ਆਈ.ਸੀ.ਸੀ. ਹਰਕਤ ‘ਚ ਆਈ। ਵੀਡੀਓ ‘ਚ ਕੁਝ ਖਿਡਾਰੀਆਂ ਨੂੰ ਵਿਵਾਦਿਤ ਤਰੀਕੇ ਨਾਲ ਆਊਟ ਹੁੰਦੇ ਹੋਏ ਦੇਖਿਆ ਗਿਆ ਜਦਕਿ ਕੁਝ ਦਾ ਵਿਵਹਾਰ ਸ਼ੱਕ ਵਾਲਾ ਸੀ।
ਇਸ ਟੀ-20 ਲੀਗ ‘ਚ ਜਾਣਬੁੱਝ ਕੇ ਆਊਟ ਹੋਏ ਬੱਲੇਬਾਜ਼, icc ਨੇ ਦਿੱਤੇ ਜਾਂਚ ਦੇ ਆਦੇਸ਼
ਇਸ ਨਿੱਜੀ ਲੀਗ ਨੂੰ ਐਮਿਰਾਤ ਕ੍ਰਿਕਟ ਬੋਰਡ ਅਥੇ ਅਜ਼ਮਾਨ ਕ੍ਰਿਕਟ ਪਰਿਸ਼ਦ ਨੇ ਗੈਰਕਾਨੂੰਨੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਵੀ ਬੱਟ ਅਤੇ ਆਸਿਫ ਤੋਂ ਇਲਾਵਾ ਪਾਕਿਸਤਾਨ ਦੇ ਸਾਬਕਾ ਖਿਡਾਰੀ ਹਸਨ ਰਜਾ ਅਤੇ ਮੁਹੰਮਦ ਖਲੀਲ ਨੇ ਵੀ ਇਸ ‘ਚ ਭਾਗ ਲਿਆ ਸੀ। ਬੱਟ ਨੇ ਪੀ.ਟੀ.ਆਈ, ਕਿਹਾ ਕਿ ਸਪਾਟ ਫੀਕਸਿੰਗ ਮਾਮਲ ‘ਚ ਫਸ਼ਣ ਤੋਂ ਬਾਅਦ ਇਸ ਵਿਵਾਦਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਖੁਸ਼ ਹਾਂ ਕਿ ਆਈ.ਸੀ.ਸੀ ਇਸ ਦੀ ਜਾਂਚ ਕਰ ਰਹੀ ਹੈ। ਕਿਉਂਕਿ ਇਸ ‘ਚ ਕਈ ਖਾਮਿਆਂ ਸਨ। ਮੈਂ ਇੱਥੇ ਸਿਰਫ ਦੋ ਮੈਚ ਖੇਡੇ ਅਤੇ ਫਿਰ ਦੁਬਈ ਲਗਾ ਗਿਆ।

Facebook Comment
Project by : XtremeStudioz