Close
Menu

ਮੈਟਰੋ ਦਾ ਕਿਰਾਇਆ ਵਧਣ ‘ਤੇ ਲੋਕਾਂ ਦਾ ਹੋਇਆ ਨੁਕਸਾਨ : ਕੇਜਰੀਵਾਲ

-- 24 November,2017

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਹਾਲ ਹੀ ‘ਚ ਦਿੱਲੀ ਮੈਟਰੋ ਦਾ ਕਿਰਾਇਆ ਵਧਾਇਆ ਗਿਆ ਹੈ, ਜਿਸ ਦਾ ਕਿਸੇ ਨੂੰ ਵੀ ਫਾਇਦਾ ਨਹੀਂ ਹੋਇਆ ਹੈ। ਉਨ੍ਹਾਂ ਨੇ ਇਕ ਆਰ. ਟੀ. ਆਈ. ਅਰਜ਼ੀ ਦੇ ਜਵਾਬ ‘ਚ ਸਾਹਮਣੇ ਆਈ ਇਸ ਜਾਣਕਾਰੀ ਤੋਂ ਬਾਅਦ ਇਹ ਗੱਲ ਕਹੀ ਕਿ ਕਿਰਾਇਆ ਵਧਾਉਣ ਕਾਰਨ ਮੈਟਰੋ ‘ਚ ਇਕ ਦਿਨ ‘ਚ 3 ਲੱਖ ਤੋਂ ਜ਼ਿਆਦਾ ਯਾਤਰੀ ਘੱਟ ਹੋ ਗਏ ਹਨ।
ਆਪਣੀ ਆਮ ਆਦਮੀ ਪਾਰਟੀ ਦੇ ਨਾਲ ਕਿਰਾਏ ਵਾਧੇ ਦਾ ਵਿਰੋਧ ਕਰਨ ਵਾਲੇ ਕੇਜਰੀਵਾਲ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਕਈ ਯਾਤਰੀਆਂ ਨੇ ਆਵਾਜਾਈ ਦੇ ਦੂਜੇ ਤਰੀਕੇ ਅਪਣਾ ਲਏ ਹਨ, ਜਿਸ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਸੜਕਾਂ ‘ਤੇ ਵੀ ਆਵਾਜਾਈ ਵੱਧ ਗਈ ਹੈ।

Facebook Comment
Project by : XtremeStudioz