Close
Menu

ਮੈਥਿਊਜ਼ ਬੰਗਲਾਦੇਸ਼ ਦੌਰੇ ਤੋਂ ਬਾਹਰ

-- 08 February,2018

ਕੋਲੰਬੋ: ਸ੍ਰੀਲੰਕਾ ਦੇ ਸੀਮਤ ਓਵਰਾਂ ਦੇ ਕਪਤਾਨ ਐਂਜਲੋ ਮੈਥਿਊਜ਼ ਪੈਰ ਦੀ ਸੱਟ ਕਾਰਨ ਬਾਕੀ ਬਚੇ ਬੰਗਲਾਦੇਸ਼ ਦੌਰੇ ਤੋਂ ਬਾਹਰ ਹੋ ਗਏ ਹਨ। ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਮੈਥਿਊਜ਼ ਨੂੰ ਬੰਗਲਾਦੇਸ਼ ਵਿੱਚ ਪਿਛਲੇ ਮਹੀਨੇ ਹੋਈ ਤ੍ਰਿਕੋਣੀ ਲੜੀ ਦੌਰਾਨ ਸੱਟ ਲੱਗ ਗਈ ਸੀ। ਇਹ ਲੜੀ ਸ੍ਰੀਲੰਕਾ ਨੇ ਜਿੱਤੀ ਸੀ। ਮੈਥਿਊਜ਼ ਹੁਣ ਬੰਗਲਾਦੇਸ਼ ਖ਼ਿਲਾਫ਼ ਦੂਜੇ ਅਤੇ ਆਖ਼ਰੀ ਟੈਸਟ ਅਤੇ ਦੋ ਟੀ-20 ਮੈਚਾਂ ਦੀ ਲੜੀ ਤੋਂ ਬਾਹਰ ਹੋ ਗਏ। 30 ਸਾਲ ਦੇ ਮੈਥਿਊਜ਼ ਨੂੰ ਹੁਣੇ 2019 ਵਿਸ਼ਵ ਕੱਪ ਤਕ ਦਾ ਸ੍ਰੀਲੰਕਾ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਹੁਣ ਉਨ੍ਹਾਂ ਸਾਹਮਣੇ ਸਵਦੇਸ਼ ਵਿੱਚ ਬੰਗਲਾਦੇਸ਼ ਅਤੇ ਭਾਰਤ ਦੀ ਮੌਜੂਦਗੀ ਵਾਲੀ ਤ੍ਰਿਕੋਣੀ ਟੀ-20 ਲੜੀ ਲਈ ਫਿਟ ਹੋਣ ਦੀ ਚੁਣੌਤੀ ਹੈ। ਤ੍ਰਿਕੋਣੀ ਲੜੀ ਅੱਠ ਮਾਰਚ ਤੋਂ ਕੋਲੰਬੋ ਦੇ ਆਰ ਪ੍ਰੇਮਦਾਸ ਸਟੇਡੀਅਮ ਵਿੱਚ ਹੋਵੇਗੀ।

Facebook Comment
Project by : XtremeStudioz