Close
Menu

ਮੈਨਚੈਸਟਰ ਧਮਾਕਾ: ਇਕ ਹੋਰ ਗ੍ਰਿਫ਼ਤਾਰ

-- 27 May,2017

ਲੰਡਨ, ਬ੍ਰਿਟਿਸ਼ ਪੁਲੀਸ ਨੇ ਮੈਨਚੈਸਟਰ ’ਚ ਸੰਗੀਤ ਦੇ ਪ੍ਰੋਗਰਾਮ ਦੌਰਾਨ ਹੋਏ ਫਿਦਾਈਨ ਹਮਲੇ ਦੇ ਮਾਮਲੇ ’ਚ ਇਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਹੁਣ ਫਿਦਾਈਨ ਦੇ ਦਹਿਸ਼ਤੀ ਨੈੱਟਵਰਕ ਤਕ ਜਾਂਚ ਦਾ ਘੇਰਾ ਵਧਾ ਦਿੱਤਾ ਹੈ।

ਪੁਲੀਸ ਨੇ ਕਿਹਾ ਹੈ ਕਿ ਮੌਸ ਸਾਈਡ ਇਲਾਕੇ ’ਚ ਇਕ ਘਰ ਦੀ ਤਲਾਸ਼ੀ ਦੌਰਾਨ ਉਕਤ ਵਿਅਕਤੀ ਨੂੰ ਫਡ਼ਿਆ ਗਿਆ। ਕੁੱਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸੁਰੱਖਿਆ ਬਲ ਫਿਦਾਈਨ ਹਮਲਾਵਰ ਸਲਮਾਨ ਆਬਿਦੀ ਵੱਲੋਂ ਬਣਾਏ ਗਏ ਦੂਜੇ ਯੰਤਰ ਦੀ ਭਾਲ ਕਰ ਰਹੀ ਹੈ ਜੋ ਦਹਿਸ਼ਤੀ ਨੈੱਟਵਰਕ ਦੇ ਇਕ ਮੈਂਬਰ ਕੋਲ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਬਿਦੀ ਦੀ ਯੂਕੇ ਦੀਆਂ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਸੀ ਪਰ ਉਸ ਨੂੰ ਘਾਤਕ ਨਹੀਂ ਮੰਨਿਆ ਗਿਆ ਸੀ। ਬ੍ਰਿਟੇਨ ’ਚ ਅਜੇ ਵੀ ਦਹਿਸ਼ਤੀ ਹਮਲੇ ਦਾ       ਖ਼ਦਸ਼ਾ ਹੈ।

Facebook Comment
Project by : XtremeStudioz