Close
Menu

ਮੈਨੂੰ ਵਾਪਸੀ ਦੀ ਆਪਣੀ ਸਮਰਥਾ ‘ਤੇ ਪੂਰਾ ਭਰੋਸਾ ਸੀ: ਜੀਤੂ ਰਾਏ

-- 09 April,2018

ਗੋਲਡ ਕੋਸਟ— ਭਾਰਤ ਦੇ ਸਟਾਰ ਨਿਸ਼ਾਨੇਬਾਜ਼ ਜੀਤੂ ਰਾਏ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ‘ਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਾਇੰਗ ਦੌਰ ‘ਚ ਔਸਤ ਸਕੋਰ ਦੇ ਬਾਵਜੂਦ ਉਨ੍ਹਾਂ ਨੇ ਵਾਪਸੀ ਕਰਕੇ ਸੋਨ ਤਮਗਾ ਜਿੱਤਣ ਦੀ ਆਪਣੀ ਸ਼ਮਤਾ ‘ਤੇ ਪੂਰਾ ਭਰੋਸਾ ਸੀ। ਜੀਤੂ ਨੇ ਕਿਹਾ,’ ਈਮਾਨਦਾਰੀ ਨਾਲ ਕਹਾਂ ਤਾਂ ਮੇਰਾ ਕੁਆਲੀਫਿਕੇਸ਼ਨ ਸਕੋਰ ਬਹੁਤ ਚੰਗਾ ਨਹੀਂ ਸੀ ਪਰ ਮੈਨੂੰ ਆਪਣੀ ਸ਼ਮਤਾ ‘ਤੇ ਪੂਰਾ ਭਰੋਸਾ ਸੀ। ਮੈਂ ਅਤੀਤ ‘ਚ ਵੀ ਫਾਈਨਲ ‘ਚ ਚੰਗਾ ਪ੍ਰਦਰਸ਼ਨ ਕਰਕੇ ਤਮਗੇ ਜਿੱਤੇ ਹਨ।’
ਜੀਤੂ ਨੇ ਕਿਹਾ ਦੋ ਤਿੰਨ ਖਰਾਬ ਸਕੋਰ ਨਾਲ ਪਰੇਸ਼ਾਨੀ ਹੋਈ ਪਰ ਮੈਨੂੰ ਆਤਮਵਿਸ਼ਵਾਸ ਦਾ ਫਾਇਦਾ ਮਿਲਿਆ। ਇਸ ਨਾਲ ਮੈਂ ਬਹੁਤ ਖੁਸ਼ ਹਾਂ। ਮੈਨੂੰ ਪਤਾ ਸੀ ਕਿ ਫਾਈਨਲ ‘ਚ ਇਸਦੀ ਭਰਪਾਈ ਕਰ ਲਵਾਂਗਾ। ਮੈਨੂੰ ਅਭਿਆਸ ਦੇ ਦੌਰਾਨ ਕੀਤੀ ਗਈ ਸਖਤ ਮਿਹਨਤ ਦਾ ਫਲ ਮਿਲਿਆ।

Facebook Comment
Project by : XtremeStudioz