Close
Menu

ਮੈਨੂੰ ਸਿਆਸਤ ’ਚੋਂ ਲਾਂਭੇ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ: ਸ਼ਰੀਫ਼

-- 22 February,2018

ਇਸਲਾਮਾਬਾਦ, 22 ਫਰਵਰੀ
ਪ੍ਰਧਾਨ ਮੰਤਰੀ ਅਹੁਦੇ ਤੋਂ ਲਾਂਭੇ ਕੀਤੇ ਗਏ ਨਵਾਜ਼ ਸ਼ਰੀਫ਼ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸਿਆਸੀ ਜੀਵਨ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਪੀਐਮਐਲ-ਐਨ ਦੀ ਪ੍ਰਧਾਨਗੀ ਤੋਂ ਅਯੋਗ ਠਹਿਰਾਏ ਜਾਣ ਦੇ ਸੁਣਾਏ ਗਏ ਫ਼ੈਸਲੇ ਦੇ ਇਕ ਦਿਨ ਮਗਰੋਂ ਹੀ ਉਨ੍ਹਾਂ ਦਾ ਇਹ ਬਿਆਨ ਆਇਆ ਹੈ। ਜਵਾਬਦੇਹੀ ਅਦਾਲਤ ’ਚ ਪੇਸ਼ੀ ਮਗਰੋਂ ਸ਼ਰੀਫ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਕਾਰਜਪਾਲਿਕਾ ਨੂੰ ਸੁੰਨ ਕਰ ਦਿੱਤਾ ਗਿਆ ਅਤੇ ਹੁਣ ਸੰਸਦ ਦੀਆਂ ਤਾਕਤਾਂ ਨੂੰ ਖੋਹ ਲਿਆ   ਗਿਆ ਹੈ।     

Facebook Comment
Project by : XtremeStudioz