Close
Menu

ਮੋਦੀ ਤੇ ਗਨੀ ਨੇ ਵਿਚਾਰੇ ਦੁਵੱਲੇ ਮਸਲੇ

-- 21 September,2018

ਨਵੀਂ ਦਿੱਲੀ,  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਫ਼ਗਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵਿਆਪਕ ਗੱਲਬਾਤ ਕੀਤੀ। ਗਨੀ ਇਥੇ ਅੱਜ ਸਵੇਰੇ ਆਪਣੀ ਇਕ ਦਿਨਾ ਯਾਤਰਾ ’ਤੇ ਆਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਦੇ ਦੱਸਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦਾ ਹੈਦਰਾਬਾਦ ਹਾਊਸ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ।’’ ਸਮਝਿਆ ਜਾਂਦਾ ਹੈ ਕਿ ਸ੍ਰੀ ਗਨੀ ਨੇ ਸ੍ਰੀ ਮੋਦੀ ਨੂੰ ਸੰਘਰਸ਼ ਪ੍ਰਭਾਵਿਤ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਪ੍ਰਕਿਰਿਆ ਦੀ ਸਥਿਤੀ ਸਬੰਧੀ ਜਾਣਕਾਰੀ ਦਿੱਤੀ। ਭਾਰਤ ਹਮੇਸ਼ਾ ਅਫ਼ਗਾਨਿਸਤਾਨ ਲੀਡਰਸ਼ਿਪ ਦੀ ਅਗਵਾਈ ਵਿੱਚ ਇਸ ਦੇਸ਼ ਵਿੱਚ ਸ਼ਾਂਤੀ ਦੀ ਸਥਾਪਨਾ ਦਾ ਚਾਹਵਾਨ ਰਿਹਾ ਹੈ।

Facebook Comment
Project by : XtremeStudioz