Close
Menu

ਮੌਜੂਦਾ ਸੈਸ਼ਨ ‘ਚ ਫਿੱਟਨੈਸ ਸਭ ਤੋਂ ਮਹੱਤਵਪੂਰਨ ਹੋਵੇਗੀ : ਗੋਪੀਚੰਦ

-- 30 January,2018

ਨਵੀਂ ਦਿੱਲੀ — ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਕਾਰਨ ਮੌਜੂਦਾ ਸੈਸ਼ਨ ਕਾਫੀ ਰੁਝਿਆ ਹੋਇਆ ਹੈ ਅਤੇ ਅਜਿਹੇ ‘ਚ ਭਾਰਤ ਦੇ ਮੁੱਖ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਇਸ ਸਾਲ ਖਿਡਾਰੀਆਂ ਦੀ ਫਿੱਟਨੈੱਸ ਨੂੰ ਅਹਿਮ ਦਸਦੇ ਹੋਏ ਕਿਹਾ ਕਿ ਫਿਜ਼ੀਓ ਅਤੇ ਕੋਚਾਂ ਦੀ ਭੂਮਿਕਾ ਕਾਫੀ ਮਹੱਤਪੂਰਨ ਹੋਵੇਗੀ।

ਇੰਡੀਆ ਓਪਨ 2018 ਦੀ ਲਾਂਚ ਪ੍ਰੈਸ ਕਾਨਫਰੰਸ ‘ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਗੋਪੀਚੰਦ ਨੇ ਕਿਹਾ, ”ਇਹ ਰੁੱਝੇ ਹੋਏ ਪ੍ਰੋਗਰਾਮ ਦੇ ਬਾਰੇ ‘ਚ ਗੱਲ ਕਰਨ ਦਾ ਸਹੀ ਮੰਚ ਨਹੀਂ ਹੈ। ਕੋਚਾਂ ਦਾ ਕੰਮ ਕਾਫੀ ਮੁਸ਼ਕਲ ਹੋ ਗਿਆ ਕਿਉਂਕਿ ਖਿਡਾਰੀਆਂ ਨੂੰ ਫਿੱਟ ਰੱਖਣਾ ਹੈ। ਚੋਟੀ ਦੇ ਖਿਡਾਰੀਆਂ ਤੋਂ ਕਾਫੀ ਉਮੀਦਾਂ ਹਨ ਅਤੇ ਇਹ ਉਨ੍ਹਾਂ ਲਈ ਚੁਣੌਤੀ ਹੈ। ਤੁਹਾਨੂੰ ਨਵੀਆਂ ਚੁਣੌਤੀਆਂ ਨਾਲ ਤਾਲਮੇਲ ਬਿਠਾਉਣਾ ਹੋਵੇਗਾ।” ਉਨ੍ਹਾਂ ਕਿਹਾ, ”ਜਿਵੇਂ ਕਿ (ਕਿਦਾਂਬੀ) ਸ਼੍ਰੀਕਾਂਤ ਨੇ ਕਿਹਾ ਕਿ ਕਾਫੀ ਵੱਡੇ ਟੂਰਨਾਮੈਂਟ ਹੋਣ ਵਾਲੇ ਹਨ। ਅਤੇ ਫਿੱਟ ਰਹਿਣਾ ਮਹੱਤਵਪੂਰਨ ਹੈ ਅਤੇ ਅਜਿਹੇ ‘ਚ ਕੋਚ ਅਤੇ ਫਿਜ਼ੀਓ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ ਜੋ ਫੈਸਲਾ ਕਰਦੇ ਹਨ ਕਿ ਤੁਹਾਨੂੰ ਕੀ ਖਾਣਾ ਹੈ, ਕਿਵੇਂ ਟ੍ਰੇਨਿੰਗ ਕਰਨੀ ਹੈ।”

Facebook Comment
Project by : XtremeStudioz