Close
Menu

ਮੱਧ ਪ੍ਰਦੇਸ਼ ’ਚ ਭਾਜਪਾ ਦਾ 200 ਸੀਟਾਂ ਜਿੱਤਣ ਦਾ ਟੀਚਾ: ਅਮਿਤ ਸ਼ਾਹ

-- 15 October,2018

ਹੋਸ਼ੰਗਾਬਾਦ (ਮੱਧ ਪ੍ਰਦੇਸ਼), ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਥੇ ਆਪਣੀ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੇ 200 ਸੀਟਾਂ ਜਿੱਤਣ ਦਾ ਟੀਚਾ ਮਿੱਥਿਆ ਹੈ। ਸੱਤਾਧਾਰੀ ਭਾਜਪਾ ਵਾਲੇ ਇਸ ਸੂਬੇ ਵਿੱਚ 28 ਨਵੰਬਰ ਨੂੰ 230 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਹੋਣੀਆਂ ਹਨ। ਮੱਧ ਪ੍ਰਦੇਸ਼ ਵਿੱਚ ਇਸ ਵਿਧਾਨ ਸਭਾ ਵਿੱਚ ਭਾਜਪਾ ਦੀਆਂ 166 ਸੀਟਾਂ ਹਨ ਅਤੇ ਹੌਸ਼ੰਗਾਬਾਦ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ, ‘‘ਅਸੀਂ 200 ਤੋਂ ਘੱਟ ਸੀਟਾਂ ਪ੍ਰਾਪਤ ਕਰਕੇ ਵੀ ਇਥੇ ਸਰਕਾਰ ਬਣਾ ਸਕਦੇ ਹਨ ਪਰ ਅਸੀਂ ਇਥੇ 200 ਤੋਂ ਵਧ ਸੀਟਾਂ ਜਿੱਤਣ ਦਾ ਟੀਚਾ ਮਿੱਥਿਆ ਹੈ ਕਿਉਂਕਿ ਪੱਛਮੀ ਬੰਗਾਲ, ਕੇਰਲਾ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਦੇ ਵਰਕਰਾਂ ਦੀ ਨਜ਼ਰ ਇਸ ਵੇਲੇ ਮੱਧ ਪ੍ਰਦੇਸ਼ ’ਤੇ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਜਿੱਤ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਨੇਰੀ ਵਾਂਗ ਝੂਲੇਗੀ।

Facebook Comment
Project by : XtremeStudioz