Close
Menu

ਯੁਕੀ ਪਹਿਲੇ ਦੌਰ ‘ਚ ਸੁਨ ਲੁ ਨਾਲ ਭਿੜਨਗੇ

-- 25 May,2018

ਪੈਰਿਸ— ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਯੁਕੀ ਭਾਂਬਰੀ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ‘ਚ ਚੀਨੀ ਤਾਈਪੇ ਦੇ ਯੇਨ ਸੁਨ ਲੁ ਨਾਲ ਭਿੜਨਗੇ ਅਤੇ ਪਹਿਲੀ ਰੁਕਾਵਟ ਪਾਰ ਕਰਨ ‘ਤੇ ਅਗਲੇ ਦੌਰ ‘ਚ ਉਨ੍ਹਾਂ ਦਾ ਮੁਕਾਬਲਾ 14ਵਾਂ ਦਰਜਾ ਪ੍ਰਾਪਤ ਜੈਕ ਸਾਕ ਨਾਲ ਹੋ ਸਕਦਾ ਹੈ। 

ਸਾਲ ਦੇ ਦੂਜੇ ਗ੍ਰੈਂਡਸਲੈਮ ਟੂਰਨਾਮੈਂਟ ਲਈ ਅੱਜ ਇੱਥੇ ਡਰਾਅ ਪਾਏ ਗਏ ਜਿਸ ‘ਚ ਭਾਂਬਰੀ ਨੂੰ ਟਾਪ ਹਾਫ ‘ਚ ਰਖਿਆ ਗਿਆ ਹੈ ਜਿਸ ‘ਚ ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਦਸ ਵਾਰ ਦੇ ਚੈਂਪੀਅਨ ਰਾਫੇਲ ਨਡਾਲ ਵੀ ਹਨ। ਇਸ ਵਿਚਾਲੇ ਪ੍ਰਜੇਨਸ਼ ਗੁਣੇਸ਼ਵਰਨ ਦਾ ਪਹਿਲੀ ਵਾਰ ਗ੍ਰੈਂਡਸਲੈਮ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਮੁੱਖ ਡਰਾਅ ‘ਚ ਜਗ੍ਹਾ ਬਣਾਉਣ ਦਾ ਸੁਪਨਾ ਅੱਜ ਸਵੀਡਨ ਦੇ ਐਲੀਆਸ ਯੇਮਰ ਨਾਲ ਸਿੱਧੇ ਸੈਟਾਂ ‘ਚ 3-6, 4-6 ਨਾਲ ਹਾਰ ਤੋਂ ਬਾਅਦ ਟੁੱਟ ਗਿਆ।  

Facebook Comment
Project by : XtremeStudioz