Close
Menu

ਯੂਏਈ ’ਚ ਕੰਮ ਕਰਨ ਦਾ ਲਿਆ ਸੀ ਪਰਮਿਟ: ਸ਼ਰੀਫ਼

-- 25 July,2017

ਇਸਲਾਮਾਬਾਦ,  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੁਪਰੀਮ ਕੋਰਟ ਮੂਹਰੇ ਕਬੂਲ ਕੀਤਾ ਹੈ ਕਿ ਉਸ ਨੇ ਯੂਏਈ ਦੀ ਇੱਕ ਕੰਪਨੀ ਤੋਂ ਕੰਮ ਦਾ ਪਰਮਿਟ ਹਾਸਲ ਕੀਤਾ ਸੀ। ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਰੁਜ਼ਗਾਰ ਬਾਰੇ ਕੋਈ ਗੱਲ ਛੁਪਾਉਣ ਤੋਂ ਇਨਕਾਰ ਕੀਤਾ। ਆਪਣੇ ਵਕੀਲਾਂ ਰਾਹੀਂ ਸੁਪਰੀਮ ਕੋਰਟ ’ਚ ਜਮ੍ਹਾਂ ਕਰਾਏ ਲਿਖਤੀ ਜਵਾਬ ’ਚ ਸ੍ਰੀ ਸ਼ਰੀਫ਼ ਨੇ ਕਿਹਾ ਕਿ ਕੈਪੀਟਲ ਐਫ਼ਜ਼ੈੱਡਈ ਨਾਲ ਕੰਮ ਬਾਰੇ ਉਨ੍ਹਾਂ 2013 ’ਚ ਆਮ ਚੋਣਾਂ ਦੌਰਾਨ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਸਮੇਂ ਪਾਕਿਸਤਾਨ ਚੋਣ ਕਮਿਸ਼ਨ ਕੋਲ ਇਸ ਦਾ ਜ਼ਿਕਰ ਕੀਤਾ ਸੀ। ਸੁਪਰੀਮ ਕੋਰਟ ਵੱਲੋਂ ਸ਼ਰੀਫ਼ ਪਰਿਵਾਰ ਦੇ ਵਿਦੇਸ਼ਾਂ ’ਚ ਕਾਰੋਬਾਰੀ ਸੌਦਿਆਂ ਦੀ ਜਾਂਚ ਲਈ ਬਣਾਈ ਗਈ ਸਾਂਝੀ ਜਾਂਚ ਟੀਮ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਕੈਪੀਟਲ ਐਫ਼ਜ਼ੈੱਡੀਈ ਦੇ ਚੇਅਰਮੈਨ ਸਨ ਅਤੇ ਉਨ੍ਹਾਂ ਇਸ ਮਕਸਦ ਲਈ ਯੂਏਈ ਸਰਕਾਰ ਤੋਂ ਵਰਕ ਪਰਮਿਟ ਵੀ ਹਾਸਲ ਕੀਤਾ ਸੀ। ਪ੍ਰਧਾਨ ਮੰਤਰੀ ਦੇ ਵਕੀਲਾਂ ਨੇ ਸ਼ੁਰੂ ’ਚ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਸ੍ਰੀ ਸ਼ਰੀਫ਼ ਕਿਸੇ ਵਿਦੇਸ਼ੀ ਕੰਪਨੀ ਦੇ ਚੇਅਰਮੈਨ         ਰਹੇ ਹਨ।
ਆਪਣੇ ਨਵੇਂ ਜਵਾਬ ’ਚ ਸ੍ਰੀ ਸ਼ਰੀਫ਼ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਸਨ ਨਵਾਜ਼ ਕੈਪੀਟਲ ਐਫ਼ਜ਼ੈੱਡਈ ਦਾ ਮਾਲਕ, ਡਾਇਰੈਕਟਰ ਅਤੇ ਸਕੱਤਰ ਸੀ। ਜਵਾਬ ਮੁਤਾਬਕ ਨਵਾਜ਼ ਸ਼ਰੀਫ਼ ਕੰਪਨੀ ਦੇ ਨਾ ਸ਼ੇਅਰਧਾਰਕ, ਡਾਇਰੈਕਟਰ ਜਾਂ ਸਕੱਤਰ ਹਨ। ਉਂਜ ਉਹ ਕੰਪਨੀ ਦੇ ਰਸਮੀ ਅਹੁਦੇਦਾਰ ਸਨ ਅਤੇ ਉਨ੍ਹਾਂ ਦਾ ਕੰਪਨੀ ਚਲਾਉਣ ਜਾਂ ਉਸ ਦੇ ਮਾਮਲਿਆਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਸੀ। 

Facebook Comment
Project by : XtremeStudioz