Close
Menu

ਯੂਐਨ: ਹਮਾਸ ਖ਼ਿਲਾਫ਼ ਨਿੰਦਾ ਮਤੇ ’ਤੇ ਵੋਟਿੰਗ ’ਚੋਂ ਗ਼ੈਰਹਾਜ਼ਰ ਰਿਹਾ ਭਾਰਤ

-- 09 December,2018

ਸੰਯੁਕਤ ਰਾਸ਼ਟਰ, 9 ਦਸੰਬਰ
ਗਾਜ਼ਾ ਵਿਚ ਹਮਾਸ ਤੇ ਹੋਰਨਾਂ ਦਹਿਸ਼ਤੀ ਜਥੇਬੰਦੀਆਂ ਵੱਲੋਂ ਚਲਾਈਆਂ ਜਾ ਰਹੀਆਂ ਸਰਗਰਮੀਆਂ ਦੀ ਨਿਖੇਧੀ ਕਰਨ ਲਈ ਅਮਰੀਕਾ ਦੀ ਹਮਾਇਤ ਨਾਲ ਤਿਆਰ ਮਤੇ ਦੇ ਖਰੜੇ ’ਤੇ ਅੱਜ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਹੋਈ ਵੋਟਿੰਗ ਦੌਰਾਨ ਭਾਰਤ ਗੈਰਹਾਜ਼ਰ ਰਿਹਾ। ‘ਹਮਾਸ ਤੇ ਹੋਰਨਾਂ ਦਹਿਸ਼ਤੀ ਜਥੇਬੰਦੀਆਂ ਦੀ ਗਾਜ਼ਾ ਵਿੱਚ ਸਰਗਰਮੀਆਂ’ ਨਾਂ ਦੇ ਇਸ ਮਤੇ ਦੇ ਹੱਕ ਵਿੱਚ 87 ਜਦੋਂਕਿ ਵਿਰੋਧ ਵਿੱਚ 58 ਵੋਟਾਂ ਭੁਗਤੀਆਂ। ਇਸ ਦੌਰਾਨ ਵੋਟਿੰਗ ਮੌਕੇ ਭਾਰਤ ਸਮੇਤ 32 ਦੇ ਕਰੀਬ ਮੁਲਕ ਗੈਰਹਾਜ਼ਰ ਰਹੇ। ਮਤਾ ਹਾਲਾਂਕਿ ਆਮ ਸਭਾ ਵਿੱਚ ਦੋ ਤਿਹਾਈ ਬਹੁਮਤ ਨਾ ਮਿਲਣ ਕਰਕੇ ਅਧਿਕਾਰਤ ਤੌਰ’ਤੇ ਅਮਲ ਵਿੱਚ ਨਾ ਆ ਸਕਿਆ।
ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਪੇਸ਼ ਇਸ ਮਤੇ ਵਿਚ ਹਮਾਸ ਵੱਲੋਂ ਇਜ਼ਰਾਇਲ ’ਤੇ ਲਗਾਤਾਰ ਦਾਗ਼ੇ ਜਾ ਰਹੇ ਰਾਕੇਟਾਂ ਤੇ ਹਿੰਸਾ ਨੂੰ ਹਵਾ ਦਿੰਦਿਆਂ ਆਮ ਨਾਗਰਿਕਾਂ ਨੂੰ ਜੋਖਮ ਵਿੱਚ ਪਾਉਣ ਦੀ ਨਿਖੇਧੀ ਕੀਤੀ ਗਈ ਹੈ। ਇਜ਼ਰਾਇਲੀ ਰਾਜਦੂਤ ਡੈਨੀ ਡੈਨਨ ਨੇ ਕਿਹਾ ਕਿ ਮਤਾ ‘ਯੂਐਨ ਵਿੱਚ ਸੁਧਾਰ’ ਦਾ ਆਖਰੀ ਮੌਕਾ ਹੈ।

Facebook Comment
Project by : XtremeStudioz