Close
Menu

ਯੂਨੀਵਰਸਿਟੀਆਂ ਨੂੰ ‘ਸਰਜੀਕਲ ਸਟਰਾਈਕ ਡੇਅ’ ਮਨਾਉਣ ਲਈ ਹਦਾਇਤਾਂ

-- 21 September,2018

ਨਵੀਂ ਦਿੱਲੀ, 21 ਸਤੰਬਰ
ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਯੂਨੀਵਰਸਿਟੀਆਂ ਨੂੰ 29 ਸਤੰਬਰ ‘ਸਰਜੀਕਲ ਸਟਰਾਈਕ ਡੇਅ’ ਵਜੋਂ ਮਨਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਯੂਜੀਸੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ 29 ਸਤੰਬਰ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਕੁਰਬਾਨੀਆਂ ਦਾ ਗੁਣਗਾਨ ਕਰਨ, ਵਿਸ਼ੇਸ਼ ਪਰੇਡ ਕਰਨ, ਪ੍ਰਦਰਸ਼ਨੀਆਂ ’ਚ ਜਾਣ ਅਤੇ ਭਾਰਤੀ ਸੈਨਾਵਾਂ ਦੇ ਹੱਕ ਵਿੱਚ ਵਿਸ਼ੇਸ਼ ਵਧਾਈ ਕਾਰਡ ਭੇਜਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆ ਨੂੰ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਹੈ ਕਿ 29 ਸਤੰਬਰ ਨੂੰ ਐੱਨਸੀਸੀ ਯੂਨਿਟਾਂ ਦੀ ਵਿਸ਼ੇਸ਼ ਪਰੇਡ ਕਰਵਾਈ ਜਾਵੇ ਅਤੇ ਐੱਨਸੀਸੀ ਕਮਾਂਡਰ ਵਿਦਿਆਰਥੀਆਂ ਨੂੰ ਸਰਹੱਦਾਂ ਦੀ ਸੁਰੱਖਿਆ ਕਰਨ ਸਬੰਧੀ ਜਵਾਨਾਂ ਨੂੰ ਆਉਂਦੀਆਂ ਔਕੜਾਂ ਤੋਂ ਜਾਣੂ ਕਰਵਾਉਣ। ਸਾਬਕਾ ਫੌਜੀਆਂ ਨੂੰ ਇਸ ਵਿਸ਼ੇਸ਼ ਦਿਨ ਉੱਤੇ ਬੁਲਾ ਕੇ ਉਨ੍ਹਾਂ ਦੇ ਨਾਲ ਸੰਵਾਦ ਰਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਾਣਾਕਾਰੀ ਦਿੱਤੀ ਗਈ ਹੈ ਕਿ 29 ਸਤੰਬਰ ਨੂੰ ਇੰਡੀਆ ਗੇਟ ’ਚ ਇੱਕ ਮਲਟੀ ਮੀਡੀਆ ਪ੍ਰਦਰਸ਼ਨੀ ਲਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਹੋਰ ਸ਼ਹਿਰਾਂ ਵਿੱਚ ਵੀ ਲਾਈਆਂ ਜਾਣਗੀਆ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਨ੍ਹਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਜਾਵੇ। ਜ਼ਿਕਰਯੋਗ ਹੈ ਕਿ ਭਾਰਤ ਨੇ 29 ਸਤੰਬਰ ਨੂੰ ਪਾਕਿਸਤਾਨ ਦੀ ਧਰਤੀ ਉੱਤੇ ਦਾਖ਼ਲ ਹੋ ਕੇ ਅਤਿਵਾਦੀਆਂ ਦੇ ਭਾਰਤ ਵਿੱਚ ਦਾਖ਼ਲ ਹੋਣ ਦੇ ਸੱਤ ਟਿਕਾਣੇ ਤਬਾਹ ਕਰ ਦਿੱਤੇ ਸਨ। ਇਸ ਦੌਰਾਨ ਭਾਰਤੀ ਜਵਾਨਾਂ ਵੱਲੋਂ ਕੀਤੀ ਇਸ ਦਲੇਰਾਨਾਂ ਕਾਰਵਾਈ ਵਿੱਚ ਵੱਡੀ ਤਦਾਦ ਵਿੱਚ ਭਾਰਤ ਵਿੱਚ ਦਾਖ਼ਲ ਹੋਣ ਦੀ ਤਾਕ ਵਿੱਚ ਤਿਆਰ ਬੈਠੇ ਅਤਿਵਾਦੀ ਮਾਰੇ ਗਏ ਸਨ।

Facebook Comment
Project by : XtremeStudioz