Close
Menu

ਯੋਗੀ ਵੱਲੋਂ ਨੇਪਾਲ ’ਚ ਰਾਮ-ਸੀਤਾ ਦੇ ਵਿਆਹ ’ਚ ਸ਼ਿਰਕਤ

-- 13 December,2018

ਕਾਠਮੰਡੂ, 13 ਦਸੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਇਥੇ ਨੇਪਾਲ ਦੇ ਇਤਿਹਾਸਕ ਜਨਕਪੁਰ ਸ਼ਹਿਰ ਵਿੱਚ ਭਗਵਾਨ ਰਾਮ ਦੇ ਸੀਤਾ ਨਾਲ ਹੋਏ ਸੰਕੇਤਕ ਵਿਆਹ ਸਮਾਗਮ ਵਿੱਚ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਮਸ਼ਹੂਰ ਜਾਨਕੀ ਮੰਦਿਰ ਵਿੱਚ ਪ੍ਰਾਰਥਨਾ ਵੀ ਕੀਤੀ। ਸ੍ਰੀ ਯੋਗੀ ਜਨਕਪੁਰ ਵਿੱਚ ‘ਵਿਵਾਹ ਪੰਚਮੀ’ ਸਮਾਗਮ ਵਿੱਚ ਸ਼ਾਮਲ ਹੋਏ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਹਵਾਈ ਅੱਡੇ ’ਤੇ ਸੂਬੇ ਦੇ ਮੁੱਖ ਮੰਤਰੀ ਮੁਹੰਮਦ ਲਾਲਬਾਬੂ ਰੌਤ ਗੱਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਹਵਾਈ ਅੱਡੇ ਤੋਂ ਉਹ ਸਿੱਧਾ ਜਾਨਕੀ ਮੰਦਿਰ ਗਏ ਤੇ ਪ੍ਰਾਰਥਨਾ ਮਗਰੋਂ ਮੰਦਿਰ ਦਾ ਗੇੜਾ ਲਾਇਆ। ਇਸ ਦੌਰਾਨ ਜਨਕਪੁਰ ਸ਼ਹਿਰ ਨੂੰ ਰੰਗ-ਬਿਰੰਗੀਆਂ ਲਾਈਟਾਂ, ਕਾਗਜ਼ੀ ਝੰਡਿਆਂ ਤੇ ਬੈਨਰਾਂ ਨਾਲ ਸਜਾਇਆ ਹੋਇਆ ਸੀ। ਆਦਿੱਤਿਆਨਾਥ ਵੱਲੋਂ ਮੰਦਿਰ ਵਿੱਚ ਪ੍ਰਾਰਥਨਾ ਕਰਨ ਮੌਕੇ ਹੌਲੀਕੌਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ। ਦੁਪਹਿਰ ਨੂੰ ਸ੍ਰੀ ਯੋਗੀ ਬਾਰ੍ਹਾਂ ਬੀਘਾ ਮੈਦਾਨ ਦੀ ਮਸ਼ਹੂਰ ਰੰਗਭੂਮੀ ਵਿੱਚ ਰਚਾਏ ਰਾਮ-ਸੀਤਾ ‘ਸਵੰਬਰ’ ਤੇ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ। ਦੋਵਾਂ ਮੁੱਖ ਮੰਤਰੀਆਂ ਤੇ ਜਨਕਪੁਰ ਦੇ ਮੇਅਰ ਲਾਲ ਕਿਸ਼ੋਰ ਸਾਹ ਨੇ ‘ਵਿਵਾਹ ਪੰਚਮੀ’ ਦੀਆਂ ਰਸਮਾਂ ਵੇਖੀਆਂ। ਇਸ ਮੌਕੇ ਨੇਪਾਲ ਦੇ ਸੈਰ-ਸਪਾਟਾ ਤੇ ਸਭਿਆਚਾਰ ਬਾਰੇ ਮੰਤਰੀ ਰਵਿੰਦਰ ਅਧਿਕਾਰੀ ਤੇ ਨੇਪਾਲ ਵਿੱਚ ਭਾਰਤ ਦੇ ਰਾਜਦੂਤ ਮਨਜੀਵ ਸਿੰਘ ਪੁਰੀ ਵੀ ਮੌਜੂਦ ਸਨ। ਜਨਕਪੁਰ ਵਿੱਚ ‘ਵਿਵਾਹ ਪੰਚਮੀ’ ਹਰ ਸਾਲ ਮਨਾਈ ਜਾਂਦੀ ਹੈ ਤੇ ਇਹ ਦੋਵਾਂ ਮੁਲਕਾਂ ਵਿਚਾਲੇ ਸਦੀਆਂ ਤੋਂ ਚੱਲੇ ਆ ਰਹੇ ਮਜ਼ਬੂਤ ਸਬੰਧਾਂ ਦੀ ਨਿਵੇਕਲੀ ਮਿਸਾਲ ਹੈ।

Facebook Comment
Project by : XtremeStudioz