Close
Menu

ਰਵੀਚੰਦਰਨ ਅਸ਼ਵਿਨ ਨੂੰ ਵਰ੍ਹੇ ਦੇ ਕੌਮਾਂਤਰੀ ਕ੍ਰਿਕਟਰ ਦਾ ਖ਼ਿਤਾਬ

-- 25 May,2017

ਮੁੰਬਈ, ਭਾਰਤੀ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਸੀਏਟ ਕ੍ਰਿਕਟ ਰੈਂਕਿੰਗ ਐਵਾਰਡਜ਼ 2017 ਦੌਰਾਨ ਵਰ੍ਹੇ ਦੇ ਕੌਮਾਂਤਰੀ ਕ੍ਰਿਕਟਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। ਇੱੱਥੇ ਕ੍ਰਿਕਟ ਕਲੱਬ ਆਫ਼ ਇੰਡੀਆ ਵਿੱਚ ਇਕ ਹੋਏ ਸਮਾਰੋਹ ਦੌਰਾਨ ਅਸ਼ਵਿਨ ਨੂੰ ਇਹ ਖ਼ਿਤਾਬ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਤੇ ਉਦਯੋਗਪਤੀ ਹਰਸ਼ ਗੋਇਨਕਾ ਨੇ ਪ੍ਰਦਾਨ ਕੀਤਾ।
ਅਸ਼ਵਿਨ ਨੇ ਘਰੇਲੂ ਸੀਜ਼ਨ ਦੌਰਾਨ ਨਿਊਜ਼ੀਲੈਂਡ, ਇੰਗਲੈਂਡ, ਬੰਗਲਾਦੇਸ਼ ਤੇ ਆਸਟੇਲੀਆ ਨਾਲ ਹੋਈਆਂ ਟੈਸਟ ਸੀਰੀਜ਼ ਦੌਰਾਨ ਸ਼ਾਨਦਾਰੀ ਕਾਰਗੁਜ਼ਾਰੀ ਦਿਖਾਈ। ਇਸ ਦੌਰਾਨ ਖੇਡੇ 13 ਟੈਸਟ ਮੈਚਾਂ ’ਚੋਂ ਭਾਰਤ ਨੇ 10 ’ਚ ਜਿੱਤ ਦਰਜ ਕੀਤੀ। ਆਸ਼ਵਿਨ ਨੇ ਪਿਛਲੇ 12 ਮਹੀਨਿਆਂ ’ਚ 99 ਵਿਕਟਾਂ ਹਾਸਲ ਕੀਤੀਆਂ ਹਨ।
ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ‘ਯੰਗ ਪਲੇਅਰ ਆਫ਼ ਦਾ ਈਅਰ’ ਐਵਾਰਡ ਨਾਲ ਸਨਮਾਨਿਆ ਗਿਆ ਹੈ। ਸ਼ੁਭਮਨ ਨੇ ਭਾਰਤ-ਇੰਗਲੈਂਡ ਦਰਮਿਆਨ ਹੋਈ ਅੰਡਰ-19 ਵਿਸ਼ਵ ਕੱਪ ਸੀਰੀਜ਼ ’ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਸੀ। ਆਸ਼ਵਿਨ ਨੇ ਗੇਂਦਬਾਜ਼ ਵਾਸ਼ਿੰਗਟਨ ਸੁੰਦਰ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਸ ਨੇ ਆਈਪੀਐਲ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਸ਼ਵਿਨ ਨੇ   ਕਿਹਾ ਕਿ ਸੁੰਦਰ ਨੇ ਵਿਜੈ ਹਜ਼ਾਰੇ ਟਰਾਫ਼ੀ ’ਚ ਵੀ ਵਧੀਆ ਕਾਰਗੁਜ਼ਾਰੀ ਦਿਖਾਈ ਸੀ।

Facebook Comment
Project by : XtremeStudioz