Close
Menu

‘ਰਾਜਾ ਵੜਿੰਗ ਦਾ ਨਸ਼ਿਆਂ ਨਾਲ ਕੋਈ ਸਬੰਧ ਨਹੀਂ’

-- 25 May,2018

ਗਿੱਦੜਬਾਹਾ, ਇੱਥੇ ਦਾਣਾ ਮੰਡੀ ਵਿੱਚ ਬੀਤੇ ਦਿਨ ਕਰਜ਼ਾ ਮੁਆਫ਼ੀ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਹਲਕਾ ਵਿਧਾਇਕ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਮਨਜੀਤ ਸਿੰਘ ਫੂਲੇਵਾਲਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਕੱਲ੍ਹ ਦੀ ਘਟਨਾ ਬਾਰੇ ਸਪੱਸ਼ਟ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮੀਡੀਆ ਵੱਲੋਂ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਸ੍ਰੀ ਫੂਲੇਵਾਲਾ ਨੇ ਦੱਸਿਆ ਕਿ ਸਾਲ 2014 ਵਿੱਚ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ਪੁਲੀਸ ਨੇ ਡਰੱਗ ਤਸਕਰੀ ਦੇ ਮਾਮਲੇ ਵਿੱਚ ਉਸ ਨੂੰ ਪੁੱਛ-ਪੜਤਾਲ ਲਈ ਘਰੋਂ ਚੁੱਕਿਆ ਸੀ ਅਤੇ ਉਸ ਨੂੰ ਤਿੰਨ ਦਿਨਾਂ ਲਈ ਨਾਜਾਇਜ਼ ਤੌਰ ’ਤੇ ਹਿਰਾਸਤ ਵਿੱਚ ਵੀ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਉਦੋਂ ਉਸ ’ਤੇ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਡਰੱਗ ਕੇਸ ਵਿੱਚ ਲੈਣ ਲਈ ਦਬਾਅ ਪਾਇਆ ਗਿਆ ਪਰ ਉਸਨੇ ਵੜਿੰਗ ਦਾ ਨਾਮ ਨਹੀਂ ਲਿਆ। ਪੁਲੀਸ ਵੱਲੋਂ ਉਸ ਵੇਲੇ ਗ੍ਰਿਫ਼ਤਾਰ ਕੀਤੇ ਗਏ ਗੁਰਲਾਲ ਸਿੰਘ ਨਾਮ ਦੇ ਵਿਅਕਤੀ ਦੇ ਮੋਬਾਈਲ ਫੋਨ ਵਿੱਚੋਂ ਰਾਜਾ ਵੜਿੰਗ ਦਾ ਨੰਬਰ ਮਿਲਿਆ ਸੀ, ਜਿਸ ਤੋਂ ਬਾਅਦ ਪੁਲੀਸ ਨੇ ਉਸ (ਫੂਲੇਵਾਲਾ) ਨੂੰ ਰਿਮਾਂਡ ’ਤੇ ਲੈ ਉਸਦੀ ਕੁੱਟਮਾਰ ਕੀਤੀ ਅਤੇ ਉਸ ’ਤੇ ਰਾਜਾ ਵੜਿੰਗ ਦਾ ਨਾਮ ਲੈਣ ਲਈ ਦਬਾਅ ਪਾਇਆ। ਉਨ੍ਹਾਂ ਕਿਹਾ ਕਿ ਉਸ ਨੂੰ ਸਾਰੇ ਕੇਸਾਂ ਵਿੱਚੋਂ ਕੱਢਣ ਦਾ ਲਾਲਚ ਵੀ ਦਿੱਤਾ ਗਿਆ ਪਰ ਉਸਨੇ ਰਾਜਾ ਵੜਿੰਗ ਦਾ ਨਾਮ ਲੈਣ ਦੀ ਬਜਾਏ ਪੁਲੀਸ ਦਾ ਤਸ਼ੱਦਦ ਸਹਿਣਾ ਬਿਹਤਰ ਸਮਝਿਆ ਕਿਉਂਕਿ ਰਾਜਾ ਵੜਿੰਗ ਅਜਿਹਾ ਸ਼ਖ਼ਸ ਹੈ, ਜੋ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਰਾਜਾ ਵੜਿੰਗ ਦਾ ਨਸ਼ਿਆਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਬੇਦਾਗ ਸਿਆਸਤਦਾਨ ਹੈ।
ਸਟੇਜ ’ਤੇ ਬੀਤੇ ਦਿਨ ਵਾਪਰੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਸਟੇਜ ’ਤੇ ਚੜ੍ਹਨ ਤੋਂ ਰੋਕਣ ਕਰਕੇ ਉਸ ਨੂੰ ਗੁੱਸਾ ਆ ਗਿਆ ਸੀ ਕਿ ਜਿਸ ਰਾਜਾ ਵੜਿੰਗ ਦੀ ਖ਼ਾਤਰ ਉਸ ਨੇ ਤਸ਼ੱਦਦ ਝੱਲੇ ਅੱਜ ਉਹ ਹੀ ਉਸਨੂੰ ਧੱਕੇ ਮਾਰ ਕੇ ਸਟੇਜ ਤੋਂ ਉਤਾਰ ਰਿਹਾ ਹੈ। ਇਸ ਕਰਕੇ ਰੋਸ ਵਜੋਂ ਉਸਨੇ ਅਜਿਹਾ ਬਿਆਨ ਦਿੱਤਾ ਸੀ।

Facebook Comment
Project by : XtremeStudioz