Close
Menu

ਰਾਜੂ ਦੀ ਉਡਾਣ ’ਚ ਦੇਰੀ ਨਾਲ ਏਅਰ ਇੰਡੀਆ ’ਚ ਹਲਚਲ

-- 15 December,2017

ਨਵੀਂ ਦਿੱਲੀ, 15 ਦਸੰਬਰ
ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਦੀ ਦਿੱਲੀ-ਵਿਜੇਵਾੜਾ ਉਡਾਣ ’ਚ ਦੇਰੀ ਮਗਰੋਂ ਏਅਰ ਇੰਡੀਆ ਨੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਕੈਪਟਨ ਨੂੰ 15 ਮਿੰਟ ਲੇਟ ਆਉਣ ’ਤੇ ਚਿਤਾਵਨੀ ਜਾਰੀ ਕੀਤੀ ਹੈ। ਏਅਰਲਾਈਨ ਦੇ ਸੀਐਮਡੀ ਪ੍ਰਦੀਪ ਸਿੰਘ ਖਰੋਲਾ ਨੇ ਅਧਿਕਾਰੀਆਂ ਨਾਲ ਬੈਠਕ ਕਰਕੇ ਚੌਕਸ ਰਹਿਣ ਲਈ ਆਖਿਆ ਹੈ।

Facebook Comment
Project by : XtremeStudioz