Close
Menu

ਰਾਜੇਸ਼ ਸੁਬਰਾਮਨੀਅਮ ਫੈੱਡਐਕਸ ਦੇ ਮੁਖੀ ਬਣੇ

-- 27 December,2018

ਹਿਊਸਟਨ, 27 ਦਸੰਬਰ
ਭਾਰਤੀ-ਅਮਰੀਕੀ ਰਾਜੇਸ਼ ਸੁਬਰਾਮਨੀਅਮ ਨੂੰ ਅਮਰੀਕਾ ਦੀ ਮਲਟੀਨੈਸ਼ਨਲ ਕੋਰੀਅਰ ਕੰਪਨੀ ਫੈੱਡਐਕਸ ਐਕਸਪ੍ਰੈਸ ਦਾ ਮੁਖੀ ਅਤੇ ਸੀਈਓ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸੁਬਰਾਮਨੀਅਮ ਮੌਜੂਦਾ ਸਮੇਂ ਫੈੱਡਐਕਸ ਕਾਰਪੋਰੇਸ਼ਨ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਚੀਫ ਮਾਰਕੀਟਿੰਗ ਅਤੇ ਕਮਿਊਨੀਕੇਸ਼ਨਜ਼ ਅਫਸਰ ਹਨ। ਉਹ ਪਹਿਲੀ ਜਨਵਰੀ 2019 ਨੂੰ ਆਪਣਾ ਨਵਾਂ ਕਾਰਜਭਾਰ ਸੰਭਾਲਣਗੇ। ਉਹ ਕੰਪਨੀ ਵਿਚ ਡੇਵਿਡ ਐੱਲ ਕਨਿੰਘਮ ਦੀ ਥਾਂ ਲੈਣਗੇ। ਆਈਆਈਟੀ ਬਾਂਬੇ ਤੋਂ ਗਰੈਜੂਏਟ ਸ੍ਰੀ ਸੁਬਰਾਮਨੀਅਮ ਪਿਛਲੇ 27 ਸਾਲਾਂ ਤੋਂ ਫੈਡਐਕਸ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕੰਪਨੀ ਵਿਚ ਕਈ ਕਾਰਜਕਾਰੀ ਅਹੁਦਿਆਂ ਉਤੇ ਕੰਮ ਕੀਤਾ ਹੈ। ਉਨ੍ਹਾਂ ਆਪਣਾ ਕਰੀਅਰ ਮੈਪਫਿਸ ਵਿਚ ਸ਼ੁਰੂ ਕੀਤਾ ਸੀ ਅਤੇ ਇਸ ਮਗਰੋਂ ਉਹ ਹਾਂਗਕਾਂਗ ਚਲੇ ਗਏ ਜਿੱਥੇ ਉਨ੍ਹਾਂ ਏਸ਼ੀਆ ਪੈਸੇਫਿਕ ਖਿੱਤੇ ਲਈ ਮਾਰਕੀਟਿੰਗ ਅਤੇ ਕਸਟਮਰ ਸਰਵਿਸ ਦਾ ਕਾਰਜਭਾਰ ਸੰਭਾਲਿਆ।

Facebook Comment
Project by : XtremeStudioz