Close
Menu

ਰਾਹੁਲ ਵੱਲੋਂ ਡੇਟਾ ਵਿਸ਼ਲੇਸ਼ਕ ਵਿਭਾਗ ਦੇ ਕੋਆਰਡੀਨੇਟਰਾਂ ਦੀ ਨਿਯੁਕਤੀ

-- 22 May,2018

ਨਵੀਂ ਦਿੱਲੀ, 22 ਮਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਡੇਟਾ ਵਿਸ਼ਲੇਸ਼ਕ ਵਿਭਾਗ ਦੇ ਕੌਮੀ ਕੋਆਰਡੀਨੇਟਰ ਅਤੇ ਜੁਆਇੰਟ ਕੁਆਰਡੀਨੇਟਰਾਂ ਦੀ ਨਿਯੁਕਤੀ ਕੀਤੀ। ਇਹ ਜਾਣਕਾਰੀ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਦਿੱਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਨੇ ਸਵਪਨਾ ਪੈਟਰੋਨਿਸ ਨੂੰ ਕੌਮੀ ਕੋਆਰਡੀਨੇਟਰ ਜਦੋਂ ਕਿ ਅਸ਼ੋਕ ਵਰਧਰਾਜਨ ਅਤੇ ਅਦਿਤੇਸ਼ਵਰ ਸਿੰਘ ਦਿਓ ਨੂੰ ਵਿਭਾਗ ਦਾ ਜੁਆਇੰਟ ਕੋਆਰਡੀਨੇਟਰ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਇਸ ਵਰ੍ਹੇ ਫਰਵਰੀ ਮਹੀਨੇ ਵਿੱਚ ਡੇਟਾ ਨੂੰ ਅਸਰਦਾਰ ਤਰੀਕੇ ਨਾਲ ਵਰਤਣ ਦੇ ਉਦੇਸ਼ ਤਹਿਤ ਆਪਣੇ ਕੰਪਿਊਟਰ ਸੈੱਲ ਦਾ ਨਾਂ ਬਦਲ ਕੇ ਡੇਟਾ ਵਿਸ਼ਲੇਸ਼ਕ ਵਿਭਾਗ ਰੱਖ ਦਿੱਤਾ ਸੀ।

Facebook Comment
Project by : XtremeStudioz