Close
Menu

ਰੂਨੀ ‘ਤੇ ਲੱਗੀ ਦੋ ਸਾਲ ਵਾਹਨ ਨਾ ਚਲਾਉਣ ਦੀ ਪਾਬੰਦੀ

-- 19 September,2017

ਨਵੀਂ ਦਿੱਲੀ-ਸ਼ਰਾਬ ਦੇ ਨਸ਼ੇ ‘ਚ ਵਾਹਨ ਚਲਾਉਣ ਦੇ ਦੋਸ਼ੀ ਪਾਏ ਗਏ ਇਗਲੈਂਡ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਵੇਨ ਰੂਨੀ ‘ਤੇ 2 ਸਾਲ ਤਕ ਵਾਹਨ ਨਾ ਚਲਾਉਣ ਦੀ ਪਾਬੰਦੀ ਲਗਾਉਣ ਦੇ ਨਾਲ ਨਾਲ ਅਦਾਲਤ ਨੇ ਉਨ੍ਹਾਂ ਨੂੰ 100 ਘੰਟੇ ਬਿਨਾ ਤਨਖਾਹ ਤੋਂ ਸਮਾਜਿਕ ਕੰਮ ਕਰਨ ਦਾ ਆਦੇਸ਼ ਵੀ ਦਿੱਤਾ ਹੈ। ਲੀਗ ਮੈਚਾਂ ‘ਚ ਏਵਰਟਨ ਲਈ ਖੇਡਣ ਵਾਲੇ 31 ਸਾਲਾਂ ਰੂਨੀ ਨੂੰ ਪੁਲਸ ਨੇ ਮੈਨਚੇਸਟਰ ‘ਚ ਨਸ਼ੇ ਦੀ ਹਾਲਤ ‘ਚ ਵਾਹਨ ਚਲਾਉਂਦੇ ਫੜਿਆ ਹੈ। ਰੂਨੀ ਤੈਅ ਸੀਮਾ ਤੋਂ ਤਿੰਨ ਗੁਣਾ ਜ਼ਿਆਦਾ ਨਸ਼ੇ ‘ਚ ਸੀ।

ਅਦਾਲਤ ਦੇ ਫੈਸਲੇ ਤੋਂ ਬਾਅਦ ਇਕ ਬਿਆਨ ਜਾਰੀ ਕਰ ਉਨ੍ਹਾਂ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਮੈਂ ਜਨਤਕ ਰੂਪ ‘ਚ ਇਸ ਕੰਮ ਲਈ ਮਾਫੀ ਮੰਗਦਾ ਹਾਂ। ਤੈਅ ਸੀਮਾ ਤੋਂ ਵੱਧ ਨਸ਼ੇ ‘ਚ ਹੋਣ ਤੋਂ ਬਾਅਦ ਵੀ ਵਾਹਨ ਚਲਾਉਣਾ ਪੂਰੀ ਤਰ੍ਹਾਂ ਮੇਰੀ ਗਲਤੀ ਸੀ। ਇਸ ਦੇ ਲਈ ਮੈਂ ਪਹਿਲੇ ਹੀ ਆਪਣੇ ਪਰਿਵਾਰ, ਪ੍ਰਬੰਧਕ ਅਤੇ ਏਵਰਟਨ ਨਾਲ ਜੁੜੇ ਲੋਕਾਂ ਤੋਂ ਮਾਫੀ ਮੰਗ ਲਈ ਹੈ। ਹੁਣ ਮੈਂ ਆਪਣੇ ਪ੍ਰਸ਼ੰਸਕਾਂ ਤੋਂ ਵੀ ਮਾਫੀ ਮੰਗਦਾ ਹਾਂ।

Facebook Comment
Project by : XtremeStudioz