Close
Menu

ਰੂਸ ਨੇ ਹਾਈਪਰਸੋਨਿਕ ਮਿਜ਼ਾਈਲ ਦਾ ਕੀਤਾ ਸਫਲ ਪਰੀਖਣ

-- 11 March,2018

ਮਾਸਕੋ — ਰੂਸ ਨੇ ਐਤਵਾਰ ਨੂੰ ਇਕ ਹਾਈਪਰਸੋਨਿਕ ਕਿੰਝਲ (ਡੈਗਰ) ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ਹੈ। ਇਸ ਮਿਜ਼ਾਈਲ ਨੂੰ ਰਾਸ਼ਟਰਪਤੀ ਵਲਾਦਿਮੀਰ ਪੁਤਿਨ ”ਇਕ ਆਦਰਸ਼ ਹਥਿਆਰ” ਕਰਾਰ ਦੇ ਚੁੱਕੇ ਹਨ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਕਿੰਝਲ ਮਿਜ਼ਾਈਲ ਮਿਗ-31 ਸੁਪਰਸੋਨਿਕ ਇੰਟਰਸੈਪਟਰ ਜਹਾਜ਼ ਨਾਲ ਦਾਗੀ ਗਈ। ਇਸ ਜਹਾਜ਼ ਨੇ ਰੂਸ ਦੇ ਦੱਖਣੀ-ਪੱਛਮੀ ਹਿੱਸੇ ਵਿਚ ਸਥਿਤ ਦੱਖਣੀ ਮਿਲਟਰੀ ਜ਼ਿਲੇ ਦੀ ਹਵਾਈ ਪੱਟੀ ਤੋਂ ਉਡਾਣ ਭਰੀ ਸੀ। ਮੰਤਰਾਲੇ ਨੇ ਕਿਹਾ,”ਇਹ ਯੋਜਨਾ ਮੁਤਾਬਕ ਲਾਂਚ ਹੋਇਆ। ਹਾਈਪਰਸੋਨਿਕ ਮਿਜ਼ਾਈਲ ਨੇ ਆਪਣੇ ਟੀਚੇ ਨੂੰ ਪ੍ਰਾਪਤ ਕੀਤਾ।”

Facebook Comment
Project by : XtremeStudioz