Close
Menu

ਰੇਤੇ ਅਤੇ ਬਜਰੀ ਦੀਆਂ ਖੱਡਾਂ ਲੈਣ ਵਾਸਤੇ ਬੇਨਾਮੀ ਤਬਾਦਲੇ ਕਰਵਾਉਣ ਵਾਲੇ ਰਾਣਾ ਗੁਰਜੀਤ ਨੂੰ ਤੁਰੰਤ ਬਰਤਰਫ ਕੀਤਾ ਜਾਵੇ: ਅਕਾਲੀ ਦਲ

-- 25 May,2017

ਚੰਡੀਗੜ•/25 ਮਈ/ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਆਪਣੇ ਖਾਨਸਾਮੇ ਅਤੇ ਦਫਤਰੀ ਸਟਾਫ ਦੇ ਨਾਂ ਉੱਤੇ ਬੇਨਾਮੀ ਤਬਾਦਲਿਆਂ ਰਾਹੀਂ ਰੇਤੇ ਅਤੇ ਬਜਰੀ ਦੀਆਂ ਖੱਡਾਂ ਹਾਸਿਲ ਕਰਨ ਵਾਸਤੇ ਤੁਰੰਤ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਲੋਕ ਸਭਾ ਮੈਂਬਰ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੰਤਰੀ ਖਿਲਾਫ ਸ਼ਰੇਆਮ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਨ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਲਈ ਆਮਦਨ ਕਰ ਐਕਟ ਦੀ ਢੁੱਕਵੀਂ ਧਾਰਾ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਕੇਸ ਜਾਂਚ ਵਾਸਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਸੌਂਪਿਆ ਜਾਣਾ ਚਾਹੀਦਾ ਹੈ, ਕਿਉਂਕਿ ਦੇਰ ਰਾਤ ਤੱਕ ਪਰੌਂਠੇ ਬਣਾਉਣ ਵਾਲੇ ਇੱਕ ਵਿਅਕਤੀ ਨੇ 26ਥ51 ਕਰੋੜ ਰੁਪਏ ਦੀ ਰੇਤੇ ਦੀ ਖੱਡ ਹਾਸਿਲ ਕਰਨ ਲਈ 32 ਅਮੀਰ ਬੋਲੀਕਾਰਾਂ ਨੂੰ ਪਛਾੜ ਦਿੱਤਾ।
ਪਾਰਟੀ ਵੱਲੋਂ ਇਹ ਮੁੱਦਾ ਸੰਸਦ ਵਿਚ ਉਠਾਏ ਜਾਣ ਬਾਰੇ ਦੱਸਦੇ ਹੋਏ ਸੰਸਦ ਮੈਂਬਰ ਨੇ ਕਿਹਾ ਕਿ ਇਸ ਗੱਲ ਲਈ ਪੰਜਾਬ ਸਰਕਾਰ ਵੀ ਜੁਆਬਦੇਹ ਹੈ ਕਿ ਉਸ ਨੇ ਰਾਣਾ ਗੁਰਜੀਤ ਦੇ ਕੁੱਝ ਹਜ਼ਾਰ ਰੁਪਏ ਦੀ ਤਨਖਾਹ ਉੱਤੇ ਕੰਮ ਕਰਨ ਵਾਲੇ ਖਾਨਸਾਮਿਆਂ ਅਤੇ ਕਰਮਚਾਰੀਆਂ ਨੂੰ 50 ਕਰੋੜ ਰੁਪਏ ਦੀ ਨੀਲਾਮੀ ਵਿਚ ਭਾਗ ਲੈਣ ਅਤੇ ਬੋਲੀ ਹਾਸਿਲ ਕਰਨ ਦੀ ਇਜਾਜ਼ਤ ਦਿੱਤੀ। ਉਹਨਾਂ ਕਿਹਾ ਕਿ ਅਜਿਹੀ ਕਾਰਵਾਈ ਹਵਾਲਾ ਤਬਾਦਲਿਆਂ ਰਾਹੀਂ ਬੇਨਾਮੀ ਨੀਲਾਮੀਆਂ ਨੂੰ ਹੱਲਾਸ਼ੇਰੀ ਦੇਣ ਦੇ ਤੁੱਲ ਹੈ, ਜੋ ਕਿ ਰਾਸ਼ਟਰ ਦੀ ਸੁਰੱਖਿਆ ਲਈ ਵੀ ਇੱਕ ਖਤਰਾ ਹੈ।
ਰੇਤੇ ਦੀਆਂ ਖੱਡਾਂ ਦੀ ਬੋਲੀ ਦੀ ਸਮੁੱਚੀ ਪ੍ਰਕ੍ਰਿਆ ਨੂੰ ਕੋਰਾ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਕਾਂਗਰਸ ਦੇ ‘ਕਹਿਣਾ ਕੁੱਝ ਅਤੇ ਕਰਨਾ ਕੁੱਝ’ ਵਾਲੇ ਦੋਹਰੇ ਮਾਪਦੰਡਾਂ ਦੀ ਪੋਲ ਖੋਲ• ਦਿੱਤੀ ਹੈ। ਸਰਦਾਰ ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕਾਂਗਰਸੀ ਮੰਤਰੀ ਦੇ ਕਾਰੋਬਾਰੀ ਹਿੱਤਾਂ ਦੀ ਪੂਰਤੀ ਲਈ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਕੁਤਾਹੀਆਂ ਲਈ ਜਿੰਥਮੇਵਾਰ ਅਧਿਕਾਰੀਆ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਗੱਲ ਦਾ ਖੁਲਾਸਾ ਹੋਣਾ ਚਾਹੀਦਾ ਹੈ ਕਿ ਇਹ ਨੀਲਾਮੀਆਂ ਹਾਸਿਲ ਕਰਨ ਲਈ ਅਧਿਕਾਰੀਆਂ ਉੱਤੇ ਕਿਸ ਕਿਸਮ ਦਾ ਦਬਾਅ ਪਾਇਆ ਗਿਆ।
ਸੰਸਦ ਮੈਂਬਰ ਨੇ ਕਿਹਾ ਕਿ ਇਸ ਸਾਰੇ ਘਾਲੇ-ਮਾਲੇ ਲਈ ਨਵੀਂ ਕਾਂਗਰਸ ਸਰਕਾਰ ਜਿੰਥਮੇਵਾਰ ਹੈ। ਇਸ ਨੇ ਹਮੇਸ਼ਾਂ ਹੀ ਆਪਣਾ ਸਾਫ ਸੁਥਰਾ ਅਕਸ ਹੋਣ ਦਾ ਵਿਖਾਵਾ ਕੀਤਾ ਹੈ, ਪਰ ਜਲਦੀ ਇਸ ਦੀ ਪੋਲ ਖੁੱਲ• ਜਾਂਦੀ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਜੀਤ ਦੀ ਹਿੱਤਾਂ ਦੇ ਟਕਰਾਅ ਵਾਲੇ ਮੁੱਦਿਆਂ ਉੱਤੇ ਲਗਾਮ ਕਸੀ ਹੁੰਦੀ ਤਾਂ ਇਸ ਮੰਤਰੀ ਦੀ ਆਪਣੇ ਨੇਪਾਲੀ ਨੌਕਰ ਅਤੇ ਦੂਜੇ ਕਰਮਚਾਰੀਆਂ ਦੇ ਨਾਂ ਉੱਤੇ ਰੇਤੇ ਦੀਆਂ ਖੱਡਾਂ ਹਾਸਿਲ ਕਰਨ ਦੀ ਹਿੰਮਤ ਨਹੀਂ ਸੀ ਪੈਣੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਕਿ ਰਾਣਾ ਗੁਰਜੀਤ ਇੱਕ ਉਦਯੋਗਪਤੀ ਵਜੋਂ ਬਿਜਲੀ ਪੈਦਾ ਕਰਦਾ ਅਤੇ ਖਰੀਦਦਾ ਹੈ। ਉਹਨਾਂ ਕਿਹਾ ਕਿ ਜਦ ਤਕ ਰਾਣਾ ਬਿਜਲੀ ਮੰਤਰੀ ਹੈ, ਬਿਜਲੀ ਦੇ ਭਾਅ ਤੈਅ ਕਰਨ ਵਰਤੀ ਗਈ ਕਿਸੇ ਵੀ ਕੋਤਾਹੀ ਬਾਰੇ ਕੌਣ ਰਿਪੋਰਟ ਕਰੇਗਾ?
ਸਰਦਾਰ ਚੰਦੂਮਾਜਰਾ ਨੇ ਕਿਹਾ ਕਿ ਸਿਰਫ ਇਹੀ ਨਹੀਂ, ਸਿੰਚਾਈ ਮੰਤਰੀ ਰਾਣਾ ਗੁਰਜੀਤ ਦੀਆਂ ਖੰਡ ਮਿੱਲਾਂ ਕੋਲੋਂ ਲੰਘਦੇ ਨਾਲਿਆਂ ਵਿਚ ਰਹਿੰਦ ਖੂੰਹਦ ਸੁੱਟ ਕੇ ਪ੍ਰਦੂਸ਼ਣ ਕਰ ਰਹੀਆਂ ਹਨ ਅਤੇ ਫਸਲਾਂ ਨੂੰ ਬਰਬਾਦ ਕਰ ਰਹੀਆਂ ਹਨ। ਇਸ ਮਾਮਲੇ ਵਿਚ ਵੀ ਕੋਈ ਉਸ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦਾ, ਕਿਉਂਕਿ ਉਹ ਸਿੰਚਾਈ ਮੰਤਰੀ ਵੀ ਹੈ।
ਰਾਣਾ ਗੁਰਜੀਤ ਨਾਲ ਜੁੜੇ ਸਾਰੇ ਮਾਮਲਿਆਂ ਬਾਰੇ ਮੁਕੰਮਲ ਜਾਂਚ ਦੀ ਮੰਗ ਕਰਦੇ ਹੋਏ ਅਕਾਲੀ ਆਗੂ ਨੇ ਕਿਹਾ ਕਿ ਇਹ ਮੰਤਰੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਵਿਚ ਮਾਹਿਰ ਹੈ। ਇਸ ਤੋਂ ਪਹਿਲਾਂ 2002-07 ਦੌਰਾਨ ਰਾਣਾ ਨੇ ਪੀਐਸਆਈਡੀਸੀ ਤੋਂ ਲਏ ਕਰਜ਼ੇ ਤੋਂ ਖਹਿੜਾ ਛੁਡਾਉਣ ਲਈ ਕਾਂਗਰਸ ਸਰਕਾਰ ਦੀ ਇੱਕ ਮੁਸ਼ਤ ਨਿਬੇੜੇ ਵਾਲੀ ਨੀਤੀ ਦਾ ਭਰਪੂਰਾ ਫਾਇਦਾ ਉਠਾਇਆ ਸੀ ਅਤੇ ਵਿਜੇ ਮਾਲਿਆ ਵਾਂਗ ਭਗੌੜਾ ਹੋਣ ਤੋਂ ਬਚ ਗਿਆ ਸੀ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਨੇ ਹਮੇਸ਼ਾਂ ਹੀ ਲੋਕਾਂ ਦੇ ਹਿੱਤਾਂ ਤੋਂ ਪਹਿਲਾਂ ਆਪਣੇ ਹਿੱਤਾਂ ਨੂੰ ਰੱਖਿਆ ਹੋਵੇ, ਉਸ ਉੱਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰੇਗਾ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਤੁਰੰਤ ਬਾਹਰ ਦਾ ਰਸਤਾ ਵਿਖਾਇਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਸ ਮੰਤਰੀ ਦੀ ਬਰਖਾਸਤਗੀ ਨੂੰ ਲੈ ਕੇ ਅਕਾਲੀ ਦਲ ਵੱਡਾ ਅੰਦੋਲਨ ਸ਼ੁਰੂ ਕਰੇਗਾ।

Facebook Comment
Project by : XtremeStudioz