Close
Menu

ਰੇਤ ਮਾਫੀਆ ਨੂੰ ਚੜ੍ਹਿਆ ਕਾਂਗਰਸੀ ਰੰਗ: ਸਿਮਰਜੀਤ ਬੈਂਸ

-- 25 May,2017

ਲੁਧਿਆਣਾ, ਲੋਕਾਂ ਦੇ ਆਪਣੇ ਘਰ ਬਣਾਉਣ ਦੇ ਸੁਪਨੇ ’ਤੇ ਸੂਬੇ ਦੀ ਕੈਪਟਨ ਸਰਕਾਰ ਨੇ ਬਰੇਕ ਲਗਾ ਦਿੱਤੀ ਹੈ। ਸੂਬੇ ਵਿੱਚ ਰੇਤੇ ਦੀਆਂ ਵੱਧ ਰਹੀਆਂ ਕੀਮਤਾਂ ਤੇ ਰੇਤੇ ਦੀ ਕਾਂਗਰਸੀਆਂ ਵੱਲੋਂ ਕੀਤੀ ਜਾ ਰਹੀ ਕਾਲਾਬਾਜ਼ਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਅਕਾਲੀਆਂ ਦੇ ਰੇਤ ਮਾਫੀਆ ਦਾ ਰੂਪ ਕਾਂਗਰਸੀਆਂ ਨੇ ਲੈ ਲਿਆ ਹੈ। ਪਿਛਲੇ ਲੰਬੇ ਸਮੇਂ ਤੋਂ ਲੋਕ ਇਨਸਾਫ ਪਾਰਟੀ ਲੋਕਾਂ ਨੂੰ ਇਹੋਂ ਗੱਲ ਦੱਸਦੀ ਆ ਰਹੀ ਹੈ ਕਿ ਅਕਾਲੀ ਤੇ ਕਾਂਗਰਸੀ ਇਕੋਂ ਸਿੱਕੇ ਦੇ ਦੋ ਪਹਿਲੂ ਹਨ ਤੇ ਇਹ ਗੱਲ ਹੁਣ ਲੋਕਾਂ ਦੇ ਸਾਹਮਣੇ ਵੀ ਆ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸ਼ਹਿਰ ਦੇ ਗਿੱਲ ਰੋਡ ਵਿੱੱਚ ਰੱਖੇ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਪੰਜਾਬ ਵਿੱਚ ਰੇਤ ਦੇ ਹਾਲਾਤ ਇਹ ਹਨ ਕਿ ਰੇਤਾ ਖੰਡ ਨਾਲੋਂ ਵੀ ਜ਼ਿਆਦਾ ਮਹਿੰਗਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਵਾਅਦਿਆਂ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵੀ ਬਾਦਲਾਂ ਦੇ ਰਾਹ ’ਤੇ ਤੁਰ ਪਏ ਹਨ ਤੇ ਆਪਣੇ ਚਹੇਤਿਆਂ ਨੂੰ ਰੇਤੇ ਦੇ ਕਾਰੋਬਾਰ ਵਿੱਚ ਮੋਹਰੀ ਬਣਾ ਕੇ ਮਨਮਰਜ਼ੀ ਦੇ ਭਾਅ ਰੇਤਾਂ ਵੇਚ ਰਹੇ ਹਨ। ਕੈਪਟਨ ਨੇ ਰੇਤੇ ਦੀ ਕਿੱਲਤ ਕਰਵਾ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਲੋਕ ਇਨਸਾਫ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਵਿਰੋਧ ਕਰੇਗੀ।

Facebook Comment
Project by : XtremeStudioz