Close
Menu

ਰੋਂਦੇ ਮਾਪੇ

-- 12 August,2015

ਜਦ ਇਕੋ ਪੁੱਤਰ ਹੋਵੇ ਮਾਪਿਆਂ ਦਾ,ਛੱਡ ਘਰ ਬਾਡਰ ਤੇ ਤੁਰ ਜਾਵੇ,
ਜਾ ਫਿਰ ਵਿੱਚ ਨਸ਼ਿਆਂ ਦੇ ਪੈ ਜਾਏ,ਜਾ ਮਾਪਿਆਂ ਆਸ਼ਰਮ ਛੱਡ ਆਵੇ,
ਉਦੋਂ ਜੋ ਮਾਪਿਆਂ ਦੇ ਦਿਲ ਤੇ ਬੀਤੇ,ਗੱਲ ਲਾਈ ਆਸਾ ਦੀ ਸਤਾਉਂਦੀ ਏ,
ਬੂਹਾ ਲਾ ਕੇ ਰੋਂਦੇ ਮਾਪੇ,ਨਾ ਨੀਂਦ ਉਹਨਾਂ ਨੂੰ ਆਉਂਦੀ ਏ,

ਜਦ ਧੀ ਅਲ੍ਹੜ ਉਮਰ ਵਿੱਚ ਹੋ ਜਾਏ,ਮਾਪਿਆਂ ਤੇ ਕਰਜ ਜਿਹਾ ਆਣ ਪਵੇ,
ਸੋਹਰਾ ਘਰ ਕੋਈ ਜਲਦੀ ਮਿਲਜੇ,ਬਣੀ ਜਿੰਨ੍ਹਾਂ ਦੀ ਪੂਰੀ ਸ਼ਾਨ ਹੋਵੇ,
ਪਰ ਜੇ ਧੀ ਕੁਝ ਮਾੜਾ ਕਰਜੇ,ਜਿੰਦ ਫਾਹਾ ਲਗਾਉਂਣ ਨੂੰ ਆਉਂਦੀ ਏ,
ਬੂਹਾ ਲਾ ਕੇ ਰੋਂਦੇ ਮਾਪੇ,ਨਾ ਨੀਂਦ ਉਹਨਾਂ ਨੂੰ ਆਉਂਦੀ ਏ,

ਪੜ੍ਹ-ਲਿਖ ਕੇ ਨਾ ਜਦ ਮਿਲਦੀ ਨੌਕਰੀ,ਵਿਦੇਸ਼ਾਂ ਨੂੰ ਫਿਰ ਸਭ ਜਾਂਦੇ ਆ,
ਪੁੱਤਰਾਂ ਨੂੰ ਰਹਿਣ ਉਡੀਕਣ ਮਾਪੇ,ਕੁੱਟ ਚੂਰੀ ਕਾਵਾਂ ਨੂੰ ਪਾਦੇ ਆ,
ਵਿਦੇਸ਼ੀ ਮਾਮਲੇ ਫਿੱਕੇ ਪੈ ਗਏ,ਨਾ ਰੌਣਕ ਘਰ ਦੀ ਥਿਆਉਂਦੀ ਏ,
ਬੂਹਾ ਲਾ ਕੇ ਰੋਂਦੇ ਮਾਪੇ,ਨਾ ਨੀਂਦ ਉਹਨਾਂ ਨੂੰ ਆਉਂਦੀ ਏ,

ਇਕ ਗੱਲ ਹੋਰ ‘ਸੁੱਖ” ਸਭ ਨੂੰ ਕਹਿੰਦਾ,ਇਹ ਜ਼ਿੰਦਗੀ ਬਹੁਤ ਅਨਮੋਲ ਏ,
ਖ਼ੁਸ਼ ਰਹੋ ਤੇ ਰੱਖੋ ਸਭ ਨੂੰ,ਦੇਖ ਤੁਹਾਨੂੰ ਵੀ ਖ਼ੁਸ਼ੀ ਮਿਲੇ ਹੋਰ ਏ,
ਇੱਜਤ ਬਚਾ ਕੇ ਰੱਖ ਲਵੋ ਸਾਰੇ,ਗੱਲ ਦੁਨੀਆਂ ਦੀ ਦਾਲ ਲਗਾਉਂਦੀ ਏ,
ਬੂਹਾ ਲਾ ਕੇ ਰੋਂਦੇ ਮਾਪੇ,ਨਾ ਨੀਂਦ ਉਹਨਾਂ ਨੂੰ ਆਉਂਦੀ ਏ।

ਸੁੱਖਬਿੰਦਰ ਸਿੰਘ ਕੈਂਥ

Facebook Comment
Project by : XtremeStudioz