Close
Menu

ਰੋਨਾਲਡੋ ਦੀ ਜਰਸੀ ਵੇਚ ਮਾਲਾਮਾਲ ਹੋਇਆ ਜੁਵੇਂਟਸ ਕਲੱਬ

-- 17 July,2018

ਰੋਮ— ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਨਵੇਂ ਕਲੱਬ ਜੁਵੇਂਟਸ ਲਈ ਹੁਣ ਤੱਕ ਮੈਦਾਨ ‘ਤੇ ਕਦਮ ਵੀ ਨਹੀਂ ਰੱਖਿਆ ਹੈ ਪਰ ਉਸ ਨੂੰ ਲੈ ਕੇ ਜੁਨੂੰਨ ਇਕਸ ਤਰ੍ਹਾਂ ਛਾ ਗਿਆ ਹੈ ਕਿ ਇਤਾਲਵੀ ਕਲੱਬ ਨੇ ਸਟਾਰ ਫੁੱਟਬਾਲਰ ਦੇ ਨਾਂ ਦੀ ਜਰਸੀ ‘ਸੀਆਰ-7’ ਵੇਚ ਕੇ ਹੀ ਕਰਾਰ ਦੀ ਅੱਧੀ ਰਕਮ ਵਸੂਲ ਕਰ ਲਈ ਹੈ। ਰੋਨਾਲਡੋ ਨੇ ਰੀਅਲ ਮੈਡ੍ਰਿਡ ਨਾਲ ਆਪਣਾ ਸਾਥ ਛੱਡਦੇ ਹੋਏ ਜੁਵੇਂਟਸ ਨਾਲ ਕਰਾਰ ਕੀਤਾ ਹੈ। ਪੁਰਤਗਾਲੀ ਸਟ੍ਰਾਈਕਰ ਨੇ ਤੁਰਿਨ ਸਥਿਤ ਕਲੱਬ ਨਾਲ ਲਗਭਗ 802 ਕਰੋੜ ਰੁਪਏ ‘ਚ ਕਰਾਰ ਕੀਤਾ ਹੈ।
33 ਸਾਲਾਂ ਰੋਨਾਲਡੋ ਜਿਹੈ ਵੱਡੇ ਖਿਡਾਰੀ ਨੇ ਇਟਲੀ ਦੇ ਕਲੱਬ ਨਾਲ ਜੁੜਨ ‘ਤੇ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ ਹੈ ਅਤੇ ਜਦੋਂ ਹੀ ਜੁਵੇਂਟਸ ਨੇ ਸੀ.ਆਰ-7 ਜਰਸੀ ਆਪਣੀ ਵੈੱਬਸਾਈਡ ‘ਤੇ ਵੇਚਣ ਲਈ ਵਿਕਰੀ ਸ਼ੁਰੂ ਕੀਤੀ ਤਾਂ ਇਕ ਹੀ ਦਿਨ ‘ਚ ਲਗਭਗ ਪੰਜ ਲੱਖ 20 ਹਜ਼ਾਰ ਜਰਸੀਆਂ ਵਿੱਕ ਗਈਆਂ। ਉੱਥੇ ਹੀ ਕਲੱਬ ਦੇ ਅਧਿਕਾਰਿਕ ਸਪਾਂਨਸਰ ਐਡੀਡਾਸ ਨੇ ਆਪਣੇ ਸਟੋਰ ‘ਚ 20 ਹਜਾਰ ਤੋਂ ਜ਼ਿਆਦਾ ਜਰਸੀਆਂ ਵੇਚਿਆਂ। ਇਤਾਲਵੀ ਮੀਡੀਆ ਅਨੁਸਾਰ ਰੋਨਾਲਡੋ ਦੀ ਪੰਜ ਲੱਖ ਜਰਸੀਆਂ ਨੂੰ ਆਨਲਾਈਨ ਖਰੀਦਿਆ ਗਿਆ ਹੈ ਜਦਕਿ ਪਿਛਲੇ ਸਾਲ ਜੁਵੇਂਟਸ ਨੇ ਆਪਣੀ ਟੀਮ ਦੀ ਕੁਲ 850,000 ਜਰਸੀਆਂ ਹੀ ਆਨਲਾਈਨ ਵੇਚੀਆਂ ਸਨ।
ਜੁਵੇਂਟਸ ਦੀ ਅਸਲੀ ਜਰਸੀ ਦੀ ਕੀਮਤ 104 ਯੂਰੋ ਹੈ ਜਦਕਿ ਇਸ ਦੀ ਨਕਲੀ 45 ਯੂਰੋ ‘ਚ ਬਾਜ਼ਾਰ ‘ਚ ਮਿਲ ਰਹੀ ਹੈ। ਹਾਲਾਂਕਿ ਲੋਕ ਆਨਲਾਈਨ ਜਰਸੀ ਜ਼ਿਆਦਾ ਖਰੀਦ ਰਹੇ ਹਨ। ਕਲੱਬ ਨੇ ਪਹਿਲੇ ਦਿਨ ਜਰਸੀ ਤੋਂ ਲਗਭਗ 5.4 ਕਰੋੜ ਯੂਰੋ ਦੀ ਕਮਾਈ ਕੀਤੀ ਹੈ ਜਦਕਿ ਜੁਵੇਂਟਸ ਨੇ ਰੋਨਾਲਡੋ ਦੇ ਟ੍ਰਾਸਫਰ ਫੀਸ ਲਈ 10 ਕਰੋੜ ਯੂਰੋ ‘ਚ ਕਰਾਰ ਕੀਤਾ ਹੈ। ਸਿਰੀ ਏ ਟੀਮ ਰੋਨਾਲਡੋ ਨੂੰ ਇਸ ਤੋਂ ਇਲਾਵਾ ਹੋਰ ਸਾਲ ਸਾਲਾਂ ‘ਚ 12 ਕਰੋੜ ਯੂਰੋ ਦਾ ਭੁਗਤਾਨ ਕਰੇਗੀ।
ਉੱਥੇ ਹੀ ਅੰਤਰਰਾਸ਼ਟਰੀ ਫੁੱਟਬਾਲ ਮਹਾਸੰਘ (ਫੀਫਾ) ਦੇ ਨਿਯਮਾ ਅਨੁਸਾਰ ਜੁਵੇਂਟਸ ਨੂੰ 12 ਕਰੋੜ ਯੂਰੋ ਹੋਰ ਖਰਚ ਕਰਨੇ ਹੋਣਗੇ ਜਿਸ ਨਾਲ ਰੋਨਾਲਡੋ ਦੇ ਨਾਲ ਕਰਾਰ ਦੀ ਕੁਲ ਕੀਮਤ ਲਗਭਗ 23.2 ਕਰੋੜ ਯੂਰੋ ਬੈਠਦੀ ਹੈ ਜੋ ਜੁਵੇਂਟਸ ਲਈ ਪਿਛਲੇ 30 ਸਾਲਾਂ ‘ਚ ਸਭ ਤੋਂ ਮਹਿੰਗਾ ਕਰਾਰ ਵੀ ਹੈ। ਰੋਨਾਲਡੋ ਇਸ ਦੇ ਨਾਲ ਪੈਰਿਸ ਸੇਂਟ ਜਰਮਨ ਦੇ ਨੇਮਾਰ ਅਤੇ ਬਾਰਸੀਲੋਨਾ ਦੇ ਲਿਓਨਲ ਮੈਸੀ ਤੋਂ ਬਾਅਦ ਤੀਜੇ ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੇ ਫੁੱਟਬਾਲਰ ਬਣ ਗਏ ਹਨ।

Facebook Comment
Project by : XtremeStudioz