Close
Menu

ਰੋਹਿਤ ਸ਼ਰਮਾ ਭਾਰਤੀ ਟੀਮ ਦੇ ਬੱਲੇਬਾਜ਼ੀ ਪੱਖ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

-- 17 August,2018

ਨਵੀਂ ਦਿੱਲੀ— ਭਾਰਤੀ ਟੀਮ ਦੇ ਖਿਡਾਰੀ ਰੋਹਿਤ ਸ਼ਰਮਾ ਟੈਸਟ ਟੀਮ ਲਈ ਟੀਮ ‘ਚ ਜਗ੍ਹਾ ਨਹੀਂ ਬਣਾ ਸਕੇ ਪਰ ਉਨ੍ਹਾਂ ਨੂੰ ਵੀ ਇੰਗਲੈਂਡ ਦੌਰੇ ‘ਤੇ ਟੈਸਟ ਮੈਚ ਖੇਡ ਰਹੀ ਭਾਰਤੀ ਟੀਮ ਦੀ ਹਾਰ ਦੀ ਚਿੰਤਾ ਹੈ। ਇਕ ਪਾਸੇ ਜਿੱਥੇ ਭਾਰਤੀ ਟੀਮ ਦੇ ਬੱਲੇਬਾਜ਼ਾਂ ਦੀ ਚਾਰੇ ਪਾਸੇ ਅਲੋਚਨਾ ਹੋ ਰਹੀ ਹੈ ਉੱਥੇ ਹੀ ਰੋਹਿਤ ਟੀਮ ਨਾਲ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲੇ ਟੈਸਟ ‘ਚ ਟੀਮ ਨੂੰ 31 ਦੌੜਾਂ ਅਤੇ ਦੂਜੇ ਟੈਸਟ ‘ਚ ਇਕ ਪਾਰੀ ਅਤੇ 159 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਰੋਹਿਤ ਸ਼ਰਮਾ ਨੇ ਕਿਹਾ ਕਿ ਭਾਰਤੀ ਟੀਮ ਦੇ ਬੱਲੇਬਾਜ਼ ਸੀਰੀਜ਼ ‘ਚ ਵਾਪਸੀ ਜਰੂਰ ਕਰਨਗੇ। ਰੋਹਿਤ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ 11 ਖਿਡਾਰੀਆਂ ‘ਚੋਂ ਕੋਈ ਵੀ ਖਿਡਾਰੀ ਹਾਰਨਾ ਨਹੀਂ ਚਾਹੁੰਦਾ।
ਇੰਗਲੈਂਡ ਦੀ ਗੇਂਦਬਾਜ਼ੀ ਕਾਫੀ ਵਧੀਆ ਰਹੀ
ਰੋਹਿਤ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਵੀ ਉਨ੍ਹਾਂ ਦੀ ਵਧੀਆ ਗੇਂਦਬਾਜ਼ੀ ਦਾ ਸਿਹਰਾ ਦਿੱਤਾ। ਰੋਹਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਬੱਲੇਬਾਜ਼ਾਂ ‘ਤੇ ਆਪਣਾ ਫੈਸਲਾ ਦੇਣਾ ਥੋੜਾ ਸਬਰ ਰੱਖਣ। ਰੋਹਿਤ ਨੇ ਕਿਹਾ ਕਿ ਇੰਗਲੈਂਡ ਨੇ ਵਧੀਆ ਬੱਲੇਬਾਜ਼ੀ ਕੀਤੀ ਪਰ ਸਾਡੀ ਬੱਲੇਬਾਜ਼ੀ ਨੇ ਵੀ ਨਿਰਾਸ਼ ਕੀਤਾ ਪਰ ਟੀਮ ਦੇ 7-8 ਬੱਲੇਬਾਜ਼ ਇੰਗਲੈਂਡ ‘ਚ ਵਧੀਆ ਪ੍ਰਦਰਸ਼ਨ ਕਰ ਚੁੱਕੇ ਹਨ। ਦੂਜੇ ਟੈਸਟ ਦੇ ਬਾਰੇ ‘ਚ ਰੋਹਿਤ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਕਪਤਾਨ ਨੇ ਕਿਹਾ ਕਿ ਇੰਗਲੈਂਡ ਸਾਡੇ ਤੋਂ ਸਾਰੇ ਵਿਭਾਗਾਂ ‘ਚ ਬਿਹਤਰੀਨ ਰਿਹਾ ਸੀ, ਸਹੀ ਕਿਹਾ ਸੀ। ਮੈਨੂੰ ਲੱਗਦਾ ਹੈ ਕਿ ਦੂਜੇ ਟੈਸਟ ‘ਚ ਅਸੀਂ ਮੈਚ ਜਿੱਤਣ ਦੇ ਕਾਫੀ ਨੇੜੇ ਸੀ।
ਕੋਈ ਵੀ ਬੱਲੇਬਾਜ਼ ਸਫਲ ਨਹੀਂ ਰਿਹਾ।
ਭਾਰਤੀ ਟੀਮ ਦੀ ਬੱਲੇਬਾਜ਼ੀ ‘ਚ ਵਿਰਾਟ ਕੋਹਲੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕਿਸੇ ਵੀ ਟੈਸਟ ‘ਚ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ। ਪਹਿਲੇ ਟੈਸਟ ‘ਚ 26 ਅਤੇ 13 ਦੌੜਾਂ ਬਣਾਉਣ ਵਾਲੇ ਸ਼ਿਖਰ ਧਵਨ ਨੂੰ ਬਾਹਰ ਕਰ ਕੇ ਚੇਤੇਸ਼ਵਰ ਪੁਜਾਰਾ ਨੂੰ ਲਿਆਇਆ ਗਿਆ ਪਰ ਉਸ ਦਾ ਪ੍ਰਦਰਸ਼ਨ ਵੀ ਨਿਰਾਸ਼ਜਨਕ ਰਿਹਾ। ਪੁਜਾਰਾ ਲਾਡ੍ਰਸ ਟੈਸਟ ‘ਚ 11 ਅਤੇ 17 ਦੌੜਾਂ ਹੀ ਬਣਾ ਸਕੇ। ਉੱਥੇ ਹੀ ਕੇ.ਐੱਲ.ਰਾਹੁਲ ਜੋ ਪਹਿਲੀ ਵਾਰ ਇੰਗਲੈਂਡ ‘ਚ ਕੋਈ ਟੈਸਟ ਸੀਰੀਜ਼ ਖੇਡ ਰਹੇ ਹਨ। ਇੰਗਲੈਂਡ ‘ਚ ਚਾਰ ਪਾਰੀਆਂ ‘ਚ 4,13,8 ਅਤੇ 10 ਦੌੜਾਂ ਹੀ ਬਣਾ ਸਕੇ। ਵਿਰਾ
ਨੂੰ ਕੇ.ਐੱਲ. ਰਾਹੁਲ ‘ਤੇ ਕਾਫੀ ਭਰੋਸਾ ਸੀ। ਇਸ ਤੋਂ ਇਲਾਵਾ 2014 ਦੀ ਸੀਰੀਜ਼ ‘ਚ ਇੰਗਲੈਂਡ ‘ਚ ਪਹਿਲੇ ਹੀ ਟੈਸਟ ‘ਚ 146 ਦੌੜਾਂ ਦੀ ਪਾਰੀ ਖੇਡਣ ਵਾਲੇ ਮੁਰਲੀ ਵਿਜੇ ਤਾਂ ਦੂਜੇ ਟੈਸਟ ਦੀਆਂ ਦੋਵੇਂ ਹੀ ਪਾਰੀਆਂ ‘ਚ 0 ‘ਤੇ ਆਊਟ ਹੋ ਗਏ ਜਦਕਿ ਪਹਿਲੇ ਟੈਸਟ ‘ਚ ਉਹ 26 ਅਤੇ 6 ਦੌੜਾਂ ਹੀ ਬਣਾ ਸਕੇ ਸਨ।

Facebook Comment
Project by : XtremeStudioz