Close
Menu

ਲਾਪਤਾ ਸੁਖੋਈ ਜਹਾਜ਼ ਦੀ ਭਾਲ ਜਾਰੀ

-- 25 May,2017

ਤੇਜ਼ਪੁਰ/ਪੇਈਚਿੰਗ, ਦੋ ਪਾਇਲਟਾਂ ਸਮੇਤ ਕੱਲ੍ਹ ਲਾਪਤਾ ਹੋੲੇ ਭਾਰਤੀ ਹਵਾਈ ਫ਼ੌਜ ਦੇ ਲਡ਼ਾਕੂ ਜਹਾਜ਼ ਸੁਖੋਈ-30 ਅੈਮਕੇਆਈ ਦੀ ਭਾਲ ਜਾਰੀ ਹੈ ਪਰ ਖ਼ਰਾਬ ਮੌਸਮ ਕਾਰਨ ਇਸ ਵਿੱਚ ਅਡ਼ਿੱਕਾ ਲੱਗ ਰਿਹਾ ਹੈ। ਹਵਾਈ ਫ਼ੌਜ ਦੇ ਸੂਤਰਾਂ ਮੁਤਾਬਕ ਖ਼ਰਾਬ ਮੌਸਮ ਦੇ ਬਾਵਜੂਦ ਅਸਾਮ ਤੇ ਅਰੁਣਾਚਲ ਪ੍ਰਦੇਸ਼ ਦੇ ਉਨ੍ਹਾਂ ਖੇਤਰਾਂ ਵਿੱਚ ਜਹਾਜ਼ ਦੀ ਭਾਲ ਜਾਰੀ ਹੈ, ਜਿੱਥੇ ਇਸ ਦੇ ਡਿੱਗਣ ਦਾ ਖ਼ਦਸ਼ਾ ਹੈ। ਇਹ ਜਹਾਜ਼ ਕੱਲ੍ਹ ਇੱਥੇ ਸਥਿਤ ਹਵਾਈ ਫ਼ੌਜ ਦੇ ਬੇਸ ਤੋਂ ਸਵੇਰੇ 10:30 ਵਜੇ ਉਡਾਣ ਭਰਨ ਤੋਂ ਇੱਕ ਘੰਟਾ ਬਾਅਦ ਲਾਪਤਾ ਹੋ ਗਿਆ ਸੀ। ਜਹਾਜ਼ ਅਤੇ ਪਾਇਲਟਾਂ ਦੀ ਭਾਲ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਗਈ ਸੀ। ਬੇਸ ਤੋਂ 60 ਕਿਲੋਮੀਟਰ ਉੱਤਰ ਵੱਲ ਜਹਾਜ਼ ਦਾ ਰਡਾਰ ਦੇ ਰੇਡੀਓ ਸੰਪਰਕ ਟੁੱਟ ਗਿਆ ਸੀ।
ਉੱਧਰ ਇਸ ਮਾਮਲੇ ਸਬੰਧੀ ਚੀਨ ਦਾ ਕਹਿਣਾ ਹੈ ਕਿ ਉਸ ਕੋਲ ਲਾਪਤਾ ਹੋੲੇ ਜਹਾਜ਼ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਨਾਲ ਹੀ ੳੁਸ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਅਮਨ ਕਾਇਮ ਰੱਖਣ ਲਈ ਭਾਰਤ ਪਹਿਲਾਂ ਹੋਏ ਸਮਝੌਤਿਆਂ ’ਤੇ ਕਾਇਮ ਰਹੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕੰਗ ਨੂੰ ਜਦੋਂ ਮੀਡੀਆ ਨੇ ਪੁੱਛਿਆ ਕਿ ਕੀ ਚੀਨ ਲਾਪਤਾ ਜਹਾਜ਼ ਦੀ ਭਾਲ ਵਿੱਚ ਭਾਰਤ ਦੀ ਮਦਦ ਕਰੇਗਾ ਤਾਂ ਉਨ੍ਹਾਂ ਕਿਹਾ ਕਿ ਇਸ ਵੇਲੇ ਇਸ ਮਾਮਲੇ ਸਬੰਧੀ ਦੇਣ ਲਈ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।

Facebook Comment
Project by : XtremeStudioz