Close
Menu

ਲਿਬਰਲ ਪਾਰਟੀ ਨੇ ਫੌਜੀ ਟਿਕਾਣੇ ਉੱਤੇ ਕਰਵਾਏ ਜਾਣ ਵਾਲੇ ਫੰਡਰੇਜਿ਼ੰਗ ਈਵੈਂਟ ਦਾ ਸਥਾਨ ਬਦਲਿਆ

-- 11 December,2018

ਓਟਵਾ, 11 ਦਸੰਬਰ : ਫੈਡਰਲ ਲਿਬਰਲ ਪਾਰਟੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ਼ਮੂਲੀਅਤ ਵਾਲੇ ਫੰਡਰੇਜਿ਼ੰਗ ਈਵੈਂਟ ਦਾ ਸਥਾਨ ਕੈਨੇਡੀਅਨ ਸੈਨਾਵਾਂ ਦੇ ਟਿਕਾਣੇ ਤੋਂ ਬਦਲ ਦਿੱਤਾ ਹੈ। ਜੇ ਇਹ ਈਵੈਂਟ ਫੌਜੀ ਟਿਕਾਣੇ ਉੱਤੇ ਹੋਇਆ ਹੁੰਦਾ ਤਾਂ ਸ਼ਾਇਦ ਇਸ ਕਰਨ ਫੌਜ ਦੇ ਨਿਯਮਾਂ ਦੀ ਉਲੰਘਦਾ ਵੀ ਹੋਣੀ ਸੀ।
19 ਦਸੰਬਰ ਨੂੰ ਕਰਵਾਏ ਜਾਣ ਵਾਲੇ ਇਸ ਫੰਡ ਰੇਜਿ਼ੰਗ ਈਵੈਂਟ, ਜਿਸ ਦੀਆਂ ਟਿਕਟਾਂ 400 ਡਾਲਰ ਤੱਕ ਸਨ, ਕਰਵਾਉਣ ਲਈ ਪਹਿਲਾਂ ਸੀਐਫਬੀ ਕਿੰਗਸਟਨ ਦੀ ਵਿਮੀ ਆਫੀਸਰਜ਼ ਮੈੱਸ ਰੱਖੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਸੇਂਟ ਲਾਰੈਂਸ ਕਾਲਜ ਸਿ਼ਫਟ ਕਰ ਦਿੱਤਾ ਗਿਆ। ਪਾਰਟੀ ਦੇ ਬੁਲਾਰੇ ਬਰੇਡਨ ਕੈਲੇ ਨੇ ਥਾਂ ਦੀ ਤੰਗੀ, ਪਹੁੰਚ ਤੇ ਹੋਰ ਮੁੱਦੇ ਦੱਸ ਕੇ ਥਾਂ ਬਦਲਣ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਇਸ ਈਵੈਂਟ ਲਈ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਹੋਇਆਂ ਹੀ ਇਹ ਫੈਸਲਾ ਕੀਤਾ ਗਿਆ ਹੈ।
ਸੀਐਫਬੀ ਕਿੰਗਸਟਨ ਮੁਤਾਬਕ ਆਫੀਸਰਜ਼ ਮੈੱਸ ਵਿੱਚ ਸਿਰਫ 240 ਲੋਕ ਹੀ ਆ ਸਕਦੇ ਸਨ ਜਦਕਿ ਸੇਂਟ ਲਾਰੈਂਸ ਕਾਲਜ ਦੇ ਕਾਨਫਰੰਸ ਸੈਂਟਰ ਵਿੱਚ 350 ਲੋਕ ਆ ਸਕਦੇ ਹਨ। ਸੀਐਫਬੀ ਕਿੰਗਸਟਨ ਦੇ ਤਰਜ਼ਮਾਨ ਜੈਰੇਮੀ ਮੈਥਿਊਜ਼ ਨੇ ਦੱਸਿਆ ਕਿ ਨਿਜੀ ਫੰਕਸ਼ਨਾਂ ਜਿਵੇਂ ਕਿ ਵਿਆਹ ਸ਼ਾਦੀਆਂ ਆਦਿ ਲਈ ਆਫੀਸਰਜ਼ ਮੈੱਸ ਕਿਰਾਏ ਉੱਤੇ ਦਿੱਤੀ ਜਾਂਦੀ ਰਹਿੰਦੀ ਹੈ ਪਰ ਜਿਨ੍ਹਾਂ ਸਟਾਫ ਮੈਂਬਰਜ਼ ਨੇ ਲਿਬਰਲ ਪਾਰਟੀ ਦਾ ਇਹ ਈਵੈਂਟ ਬੁੱਕ ਕੀਤਾ ਸੀ ਉਨ੍ਹਾਂ ਨੂੰ ਫੰਡਰੇਜਿੰ਼ਗ ਈਵੈਂਟ ਦੇ ਸੁਭਾਅ ਬਾਰੇ ਨਹੀਂ ਸੀ ਪਤਾ।
ਮੈਥਿਊਜ਼ ਨੇ ਆਖਿਆ ਕਿ ਸੀਐਫਬੀ ਕਿੰਗਸਟਨ ਦਾ ਸਟਾਫ ਇਸ ਮੁੱਦੇ ਦੀ ਜਾਂਚ ਕਰ ਰਿਹਾ ਹੈ ਪਰ ਬੁਕਿੰਗ ਕਰਵਾਉਣ ਵਾਲੀ ਪਾਰਟੀ ਨੇ ਆਪਣੇ ਈਵੈਂਟ ਦੀ ਥਾਂ ਹੀ ਬਦਲ ਲਈ ਹੈ ਤੇ ਇਹ ਮਾਮਲਾ ਹੱਲ ਹੋ ਚੁੱਕਿਆ ਹੈ। ਮੈਥਿਊਜ਼ ਨੇ ਇੱਕ ਈਮੇਲ ਰਾਹੀਂ ਆਖਿਆ ਕਿ ਸੀਐਫਬੀ ਕਿੰਗਸਟਨ ਸਿਆਸੀ ਪ੍ਰੋਗਰਾਮਾਂ ਲਈ ਨਹੀਂ ਹੈ ਤੇ ਇਸ ਲਈ ਇੱਥੇ ਸਿਆਸੀ ਮੀਟਿੰਗਾਂ ਨਹੀਂ ਹੋ ਸਕਦੀਆਂ।

Facebook Comment
Project by : XtremeStudioz