Close
Menu

ਵਪਾਰ ਜੰਗ ਨਾਲ ਤਬਾਹੀ ਹੀ ਹੋਵੇਗੀ : ਚੀਨ

-- 11 March,2018

ਬੀਜਿੰਗ— ਚੀਨ ਨੇ ਕਿਹਾ ਹੈ ਕਿ ਉਹ ਵਪਾਰ ਜੰਗ ਦੀ ਸ਼ੁਰੂਆਤ ਨਹੀਂ ਕਰੇਗਾ, ਕਿਉਂਕਿ ਇਸ ਨਾਲ ਬੀਜਿੰਗ ਅਤੇ ਵਾਸ਼ਿੰਗਟਨ ਸਮੇਤ ਦੁਨੀਆ ਦੇ ਹੋਰ ਦੇਸ਼ਾਂ ‘ਚ ਤਬਾਹੀ ਮਚ ਜਾਵੇਗੀ। ਚੀਨ ਦੇ ਵਣਜ ਮੰਤਰੀ ਜੋਂਗ ਸ਼ਾਨ ਨੇ ਸੰਸਦ ਦੇ ਸਲਾਨਾ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਆਖੀ। ਜੋਂਗ ਨੇ ਕਿਹਾ, ”ਵਪਾਰ ਜੰਗ ਇਕ ਤਰ੍ਹਾਂ ਦੀ ਤਬਾਹੀ ਹੈ। ਚੀਨ ਇਸ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਨਹੀਂ ਹੋਵੇਗਾ ਅਤੇ ਨਾ ਹੀ ਉਹ ਇਸ ਤਰ੍ਹਾਂ ਦੀ ਕੋਈ ਤਬਾਹੀ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਚੀਨ ਸਮੇਤ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਵਿਰੋਧ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਟੀਲ ‘ਤੇ 25 ਫੀਸਦੀ ਅਤੇ ਐਲੂਮੀਨੀਅਮ ‘ਤੇ 10 ਫੀਸਦੀ ਇੰਪੋਰਟ (ਦਰਾਮਦ) ਡਿਊਟੀ ਲਾਉਣ ਨਾਲ ਜੁੜੇ ਫੈਸਲੇ ‘ਤੇ ਪਿਛਲੇ ਹਫਤੇ ਦਸਤਖਤ ਕਰ ਦਿੱਤੇ ਹਨ। ਓਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਕਿ ਸਟੀਲ ਅਤੇ ਐਲੂਮੀਨੀਅਮ ਦਰਾਮਦ ‘ਤੇ ਲਾਈ ਗਈ ਡਿਊਟੀ ਯੋਜਨਾ ਬਿਲਕੁੱਲ ਸਵੀਕਾਰ ਕਰਨ ਯੋਗ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਇਸ ਤੋਂ ਮੁਸ਼ਕਲਾਂ ਪੈਦਾ ਹੋਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਟਰੰਪ ਦੀ ਇਸ ਯੋਜਨਾ ਨਾਲ ਕੈਨੇਡਾ-ਅਮਰੀਕਾ ਦੋਹਾਂ ਦੀ ਆਰਥਿਕ ਸਥਿਤੀ ‘ਤੇ ਗੰਭੀਰ ਅਸਰ ਪੈ ਸਕਦਾ ਹੈ। ਜਿਸ ਤੋਂ ਬਾਅਦ ਟਰੰਪ ਨੇ ਇਸ ਫੈਸਲੇ ਦੇ ਸੰਬੰਧ ‘ਚ ਸਿਰਫ ਦੋ ਦੇਸ਼ਾਂ ਕੈਨੇਡਾ ਅਤੇ ਮੈਕਸੀਕੋ ਨੂੰ ਛੋਟ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਟਰੰਪ ਦੇ ਇਸ ਫੈਸਲੇ ਨਾਲ ਕੈਨੇਡਾ, ਆਸਟ੍ਰੇਲੀਆ, ਮੈਕਸੀਕੋ ਅਤੇ ਚੀਨ ਗੁੱਸੇ ਵਿਚ ਹਨ।

Facebook Comment
Project by : XtremeStudioz