Close
Menu

ਵਾਈ ਸੀ ਮੋਦੀ ਹੋਣਗੇ ਕੌਮੀ ਜਾਂਚ ਏਜੰਸੀ ਦੇ ਮੁਖੀ

-- 19 September,2017

ਨਵੀਂ ਦਿੱਲੀ, ਸੀਨੀਅਰ ਆਈਪੀਐੱਸ ਅਧਿਕਾਰੀ ਵਾਈ ਸੀ ਮੋਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਨਵੇਂ ਮੁਖੀ ਹੋਣਗੇ। ਸਾਲ 2002 ਵਿੱਚ ਗੁਜਰਾਤ ਦੰਗਿਆਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਉਹ ਮੈਂਬਰ ਸਨ। ਕੌਮੀ ਜਾਂਚ ਏਜੰਸੀ ਅਤਿਵਾਦ ਅਤੇ ਅਤਿਵਾਦ ਦੀ ਵਿਤੀ ਮੱਦਦ ਕਰਨ ਦੇ ਕੇਸਾਂ ਨਾਲ ਨਜਿੱਠਦੀ ਹੈ। ਮੰਤਰੀ ਮੰਡਲ ਦੀ ਨਿਯੁਕਤੀਆਂ ਸਬੰਧੀ ਕਮੇਟੀ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੇ ਡਾਇਰੈਕਟਰ ਜਨਰਲ ਵਜੋਂ ਵਾਈ ਸੀ ਮੋਦੀ ਦੇ ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

Facebook Comment
Project by : XtremeStudioz