Close
Menu

ਵਿਦੇਸ਼ੀ ਗਾਹਕਾਂ ਨਾਲ ਵਿਤਕਰਾ ਕਰਨ ਵਾਲੀ ਕੰਪਨੀ ‘ਤੇ ਮੁਕੱਦਮਾ ਠੋਕਿਆ

-- 25 April,2018

ਵਾਸ਼ਿੰਗਟਨ—ਅਮਰੀਕਾ ਦੇ ਇਲੀਨਾਇਸ ਅਟਾਰਨੀ ਜਨਰਲ ਨੇ ਚੀਨੀ ਵਿਦਿਆਰਥੀਆਂ ਸਮੇਤ ਗਾਹਕਾਂ ਦੇ ਨਾਲ ਵਿਤਕਰਾ ਅਤੇ ਸ਼ੋਸ਼ਣ ਦੇ ਲਈ ਇੱਕ ਟਰਾਂਸਪੋਰਟ ਕੰਪਨੀ ‘ਤੇ ਮੁਕੱਦਮਾ ਦਾਇਰ ਕੀਤਾ ਹੈ । ਅਟਾਰਨੀ ਜਨਰਲ ਲੀਜਾ ਨੇ ਜਾਰੀ ਬਿਆਨ ‘ਚ ਕਿਹਾ ਕਿ ਸਬਅਰਬਨ ਐਕਸਪ੍ਰੈੱਸ ਅਤੇ ਉਸ ਦੇ ਮਾਲਕ ਡੈਨਿਸ ਟੋਪੇਨ ਕਾਲਜ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਵਿਤਕਰਾ ਅਤੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨਾਂ ਕਿਹਾ ਕਿ ਮੈਂ ਅਦਾਲਤ ਨੂੰ ਸਬਅਰਬਨ ਐਕਸਪ੍ਰੈੱਸ ਅਤੇ ਇਸ ਦੇ ਮਾਲਕ ਦੁਆਰਾ ਲੋਕਾਂ ਨਾਲ ਭੇਦਭਾਵ ਕਰਨ ਅਤੇ ਉਨ੍ਹਾਂ ਠੇਸ ਪਹੁੰਚਾਉਣ ਤੋਂ ਬਚਾਉਣ ਦੇ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦੀ ਹਾਂ ਅਤੇ ਮੈਂ ਇਹ ਮੁਕੱਦਮਾ ਇਸ ਕੰਪਨੀ ਨੂੰ ਹਮੇਸ਼ਾ ਦੇ ਲਈ ਬੰਦ ਕਰਨ ਦੇ ਮਕੱਸਦ ਨਾਲ ਦਾਇਰ ਕਰ ਰਹੀ ਹਾਂ ।

ਮੈਡਿਗਨ ਦੀ ਸ਼ਿਕਾਇਤ ਮੁਤਾਬਕ ਟੋਪੇਗਨ ਗਾਹਕਾਂ ਦੇ ਨਾਲ ਵਿਤਕਰਾ ਕਰ ਰਹੇ ਹਨ। ਇਸ ਸ਼ਿਕਾਇਤ ‘ਚ ਦਸੰਬਰ 2017 ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਵਿਚ ਉਨਾਂ ਨੇ ਅਪਣੇ ਗਾਹਕਾਂ ਨੂੰ ਈਮੇਲ ਕਰਕੇ ਬਸ ਦੀ ਸਵਾਰੀ ਕਰਨ ‘ਤੇ ਮਿਹਣਾ ਮਾਰਦੇ ਹੋਏ ਕਿਹਾ ਸੀ, ਆਪ ਦੇ ਜਿਹੇ ਯਾਤਰੀ ਜਦੋਂ ਸਾਡੀ ਬੱਸਾਂ ‘ਚ ਬੈਠੇ ਹੋਣਗੇ ਤਾਂ ਤੁਹਾਨੂੰ ਨੂੰ ਇਹ ਨਹੀਂ ਲੱਗੇਗਾ ਕਿ ਆਪ ਚੀਨ ‘ਚ ਹੋ।

ਅਟਾਰਨੀ ਜਨਰਲ ਨੇ ਦਸੰਬਰ ਦੀ ਘਟਨਾ ਤੋਂ ਬਾਅਦ ਇੱਕ ਜਾਂਚ ਸ਼ੁਰੂ ਕੀਤੀ ਸੀ ਅਤੇ ਇਸ ਤੋਂ ਬਾਅਦ ਕੰਪਨੀ ‘ਤੇ ਮੁਕਦਮਾ ਦਾਇਰ ਕਰਨ ਦਾ ਫ਼ੈਸਲਾ ਕੀਤਾ। ਮੈਡਿਗਨ ਨੇ ਸਬਅਰਬਨ ਐਕਸਪ੍ਰੈੱਸ ‘ਤੇ ਅਪਣੇ ਕਰਮੀਆਂ ਨੂੰ ਅਜਿਹੇ ਵਿਦਿਆਰਥੀਆਂ ਕੋਲੋਂ ਬਚਣ ਦੇ ਲਈ ਪ੍ਰੋਤਸ਼ਾਹਤ ਕਰਨ ਦਾ ਵੀ ਦੋਸ਼ ਲਗਾਇਆ ਹੈ ਜੋ ਅੰਗਰੇਜ਼ੀ ਭਾਸ਼ਾ ਨਹੀਂ ਬੋਲ ਸਕਦੇ।

Facebook Comment
Project by : XtremeStudioz