Close
Menu

ਵਿਧਾਇਕ ਕਤਲ ਕੇਸ ‘ਚ ਸਾਬਕਾ ਸੰਸਦ ਮੈਂਬਰ ਪ੍ਰਭੂਨਾਥ ਸਿੰਘ ਨੂੰ ਉਮਰ ਕੈਦ

-- 23 May,2017

ਹਜ਼ਾਰੀਬਾਗ— ਝਾਰਖੰਡ ‘ਚ ਹਜ਼ਾਰੀਬਾਗ ਦੀ ਇਕ ਅਦਾਲਤ ਨੇ ਬਿਹਾਰ ਦੇ ਮਸ਼ਰਖ ਦੇ ਵਿਧਾਇਕ ਅਸ਼ੋਕ ਸਿੰਘ ਦੇ ਕਤਲ ਦੇ 22 ਸਾਲ ਪੁਰਾਣੇ ਮਾਮਲੇ ‘ਚ ਮੰਗਲਵਾਰ ਨੂੰ ਰਾਸ਼ਟਰੀ ਜਨਤਾ ਦਲ (ਰਾਜਗ) ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪ੍ਰਭੂਨਾਥ ਸਿੰਘ ਸਮੇਤ ਤਿੰਨ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 40-40 ਹਜ਼ਾਰ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ। ਜ਼ਿਲਾ ਅਤੇ ਸੈਸ਼ਨ ਜਸਟਿਸ ਸੁਰੇਂਦਰ ਸ਼ਰਮਾ ਨੇ ਸ਼੍ਰੀ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਭਰਾ ਦੀਨਾਨਾਥ ਸਿੰਘ ਅਤੇ ਸਾਬਕਾ ਮੁਖੀਆ ਰਿਤੇਸ਼ ਸਿੰਘ ਨੂੰ ਇਹ ਸਜ਼ਾ ਸੁਣਾਈ। ਅਦਾਲਤ ਨੇ ਪਿਛਲੀ 18 ਮਈ ਨੂੰ ਇਨ੍ਹਾਂ ਦੋਸ਼ੀਆਂ ਨੂੰ ਵਿਧਾਇਕ ਕਤਲਕਾਂਡ ‘ਚ ਦੋਸ਼ੀ ਕਰਾਰ ਦਿੱਤਾ ਸੀ। ਸਾਬਕਾ ਸੰਸਦ ਮੈਂਬਰ ਦੋਵੇਂ ਦੋਸ਼ੀ ਫਿਲਹਾਲ ਹਜ਼ਾਰੀਬਾਗ ਦੇ ਜੈਪ੍ਰਕਾਸ਼ ਨਾਰਾਇਣ ਕੇਂਦਰੀ ਜੇਲ ‘ਚ ਬੰਦ ਹਨ।
ਹਾਲਾਂਕਿ ਵਿਧਾਇਕ ਕਤਲ ਮਾਮਲੇ ‘ਚ ਚੌਥੇ ਦੋਸ਼ੀ ਅਤੇ ਸ਼੍ਰੀ ਪ੍ਰਭੂਨਾਥ ਸਿੰਘ ਦੇ ਛੋਟੇ ਭਰਾ ਕੇਦਾਰ ਸਿੰਘ ਨੂੰ ਸਬੂਤ ਦੀ ਕਮੀ ਕਾਰਨ ਅਦਾਲਤ ਨੇ ਬਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ 3 ਜੁਲਾਈ 1995 ਨੂੰ ਜਨਤਾ ਦਲ ਦੇ ਵਿਧਾਇਕ ਅਸ਼ੋਕ ਸਿੰਘ ਦੀ ਪਟਨਾ ‘ਚ ਉਨ੍ਹਾਂ ਦੀ ਸਰਕਾਰੀ ਘਰ 5 ਸਟੈਂਡ ਰੋਡ ‘ਚ ਬੰਬ ਅਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ‘ਚ ਸ਼੍ਰੀ ਸਿੰਘ ਦੀ ਪਤਨੀ ਚਾਂਦਨੀ ਦੇਵੀ ਨੇ ਗਰਦਨੀਬਾਗ ਥਾਣੇ ‘ਚ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਪ੍ਰਭੂਨਾਥ ਸਿੰਘ ਮਾਮਲੇ ਨੂੰ ਪ੍ਰਭਾਵਿਤ ਨਹੀਂ ਕਰ ਸਕੇ, ਇਸ ਦ੍ਰਿਸ਼ਟੀ ਨਾਲ ਇਸ ਮਾਮਲੇ ਨੂੰ ਪਟਨਾ ਹਾਈ ਕੋਰਟ ਦੇ ਆਦੇਸ਼ ‘ਤੇ ਹਜ਼ਾਰੀਬਾਗ ਅਦਾਲਤ ‘ਚ ਰੈਫਰ ਕਾਤ ਗਿਆ ਸੀ।

Facebook Comment
Project by : XtremeStudioz