Close
Menu

ਵਿਰਾਟ ਕੋਹਲੀ ਦੀ ਸਫ਼ਲਤਾ ਨੂੰ ਸ਼ਬਦਾਂ ਰਾਹੀਂ ਬਿਆਨਣ ਦੀ ਕੋਸ਼ਿਸ਼

-- 25 May,2017

ਨਵੀਂ ਦਿੱਲੀ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਆਮ ਖਿਡਾਰੀ ਤੋਂ ਕਪਤਾਨ ਬਣਨ ਤੱਕ ਦਾ ਲੰਮਾ ਸਫ਼ਰ ਤੈਅ ਕੀਤਾ ਹੈ। ਉਹ ਕਈਆਂ ਲਈ ਆਦਰਸ਼ ਹਨ ਤੇ ਬਹੁਤਿਆਂ ’ਚ ਉਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਤੇ ਜ਼ਿੰਦਗੀ ਦੇ ਹੋਰਨਾਂ ਪਹਿਲੂਆਂ ਨੂੰ ਜਾਣਨ ਨੂੰ ਲੈ ਕੇ ਉਤਸੁਕਤਾ ਰਹਿੰਦੀ ਹੈ।
ਲੇਖਕ ਅਭਿਰੂਪ ਭੱਟਾਚਾਰੀਆ ਨੇ ਪ੍ਰਸੰਸਕਾਂ ਦੀ ਉਤਸੁਕਤਾ ਤੇ ਵਿਰਾਟ ਕੋਹਲੀ ਦੀ ਜ਼ਿੰਦਗੀ ਨਾਲ ਜੁੜੇ ਕਈ ਸਵਾਲਾਂ ਦਾ ਜਵਾਬ ਆਪਣੀ ਕਿਤਾਬ ‘ਵਿਨਿੰਗ ਲਾਈਕ ਵਿਰਾਟ: ਥਿੰਕ ਐਂਡ ਸਕਸੀਡ ਲਾਈਕ ਕੋਹਲੀ’ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਭਿਰੂਪ ਨੇ ਕਿਤਾਬ ’ਚ ਵਿਰਾਟ ਦੇ ਜ਼ਿੰਦਗੀ ਪ੍ਰਤੀ ਨਜ਼ਰੀਏ, ਅਗਵਾਈ ਕਰਨ ਵਾਲੇ ਗੁਣਾਂ, ਦਬਾਅ ਵਾਲੀ ਸਥਿਤੀ ’ਚ ਤਵਾਜ਼ਨ ਕਾਇਮ ਰੱਖਣ ਤੇ ਨਿਡਰ ਰਵੱਈਏ ਸਣੇ ਹੋਰ ਬਹੁਤ ਸਾਰੇ ਪੱਖਾਂ ਤੋਂ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਉਸ ਦੇ ਮੀਡੀਆ ਪ੍ਰਤੀ ਰਵੱਈਏ ਤੇ ਕਾਰੋਬਾਰੀ ਗੁਣਾਂ ਦੀ ਵੀ ਲੇਖਕ ਨੇ ਚਰਚਾ ਕੀਤੀ ਹੈ।
ਲੇਖਕ ਨੇ ਦੱਸਿਆ ਹੈ ਕਿ ਕਿਵੇਂ ਵਿਰਾਟ ਦੀ ਸਫ਼ਲਤਾ ਦੀ ਇਬਾਰਤ ’ਚ ਸਿਰਫ਼ ਕਿਸਮਤ ਦਾ ਨਹੀਂ ਪਰ ਅਣਥੱਕ ਮਿਹਨਤ ਤੇ ਜੁਝਾਰੂਪੁਣੇ ਦਾ ਵੱਡਾ ਰੋਲ ਹੈ। ਕਿਤਾਬ ’ਚ ਵਿਰਾਟ ਦੀਆਂ ਆਪਣੇ ਸਮਕਾਲੀਆਂ ਤੇ ਪੁਰਾਣੇ ਖਿਡਾਰੀਆਂ ਨਾਲ ਜੁੜੀਆਂ ਕਈ ਕਹਾਣੀਆਂ ਨੂੰ ਵੀ ਪੇਸ਼ ਕੀਤਾ ਗਿਆ ਹੈ।
ਭੱਟਾਚਾਰੀਆ ਮੁਤਾਬਕ ਭਾਰਤੀ ਕ੍ਰਿਕਟਰਾਂ ’ਚ ਕੇਵਲ ਵਿਰਾਟ ਨੂੰ ਹੀ ਸਚਿਨ ਤੇਂਦੁਲਕਰ ਜਿਹਾ ਵੱਡਾ ਪ੍ਰਸੰਸਕ ਵਰਗ ਮਿਲਿਆ ਹੈ। ਕਿਤਾਬ ’ਚ ਵਿਰਾਟ ਦੇ ਆਪਣੇ ਕੋਚ ਰਾਜਕੁਮਾਰ ਸ਼ਰਮਾ ਪ੍ਰਤੀ ਸਤਿਕਾਰ ਨੂੰ ਵੀ ਤੱਥਾਂ ਰਾਹੀਂ ਉਭਾਰਿਆ ਗਿਆ ਹੈ।

Facebook Comment
Project by : XtremeStudioz