Close
Menu

ਵਿਸ਼ਵ ਪੱਧਰ ਉੱਤੇ ਜਦੋਜਹਿਦ ਕਰਦੀ ਰਹੀ ਭਾਰਤੀ ਹਾਕੀ

-- 28 December,2017

ਨਵੀਂ ਦਿੱਲੀ, ਭਾਰਤ ਨੇ ਭਾਵੇਂ ਏਸ਼ੀਅਨ ਹਾਕੀ ਵਿੱਚ ਆਪਣੀ ਪੈਹਟ ਬਣਾਈ ਰੱਖੀ ਪਰ ਵਿਸ਼ਵ ਪੱਧਰ ਉੱਤੇ ਟੀਮ ਕੋਈ ਵੱਡੀ ਪ੍ਰਾਪਤੀ ਨਾ ਕਰ ਸਕੀ। ਟੀਮ ਪਿਛੇ ਦਿਨੀ ਭਾਰਤ ਵਿੱਚ ਹੋਈ ਵਿਸ਼ਵ ਹਾਕੀ ਲੀਗ ਫਾਈਨਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੇ ਪੁਰਾਣੇ ਰੁਤਬੇ ਨੂੰ ਬਹਾਲ ਰੱਖਣ ਵਿੱਚ ਕਾਮਯਾਬ ਰਹੀ। ਟੀਮ ਨੇ ਕਰੀਬ ਇੱਕ ਦਹਾਕੇ ਬਾਅਦ ਏਸ਼ੀਆ ਕੱਪ ਜਿੱਤਿਆ। ਦੂਜੇ ਪਾਸੇ ਮਹਿਲਾ ਹਾਕੀ ਟੀਮ ਦੇ ਲਈ ਸਾਲ 2017 ਯਦਗਾਰੀ ਹੋ ਨਿਬੜਿਆ। ਟੀਮ ਨੇ ਜਿੱਥੇ ਦੂਜੀ ਵਾਰ ਏਸ਼ੀਆ ਕੱਪ ਜਿੱਤਿਆ ਉੱਥੇ ਟੀਮ ਪਹਿਲੀ ਵਾਰ ਆਲਮੀ ਦਰਜਾਬੰਦੀ ਵਿੱਚ ਪਹਿਲੀਆਂ ਦਸ ਟੀਮਾਂ ਵਿੱਚ ਸ਼ੁਮਾਰ ਹੋ ਗਈ।
ਭਾਰਤ ਦੀ ਮਰਦ ਹਾਕੀ ਟੀਮ ਨੇ ਸਾਲ 2017 ਦੀ ਸ਼ੁਰੂਆਤ ਅਜ਼ਲਾਨ ਸ਼ਾਹ ਕੱਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਕੀਤੀ ਅਤੇ ਸਾਲ ਦੇ ਅਖ਼ਿਰ ਵਿੱਚ ਵਿਸ਼ਵ ਹਾਕੀ ਲੀਗ ਫਾਈਨਲਜ਼ ਵਿੱਚ ਆਪਣੀ ਦੌੜ ਵੀ ਕਾਂਸੀ ਦਾ ਤਗ਼ਮਾ ਜਿੱਤ ਕੇ ਖਤਮ ਕੀਤੀ। ਇਸ ਤਰ੍ਹਾਂ ਮਨਪ੍ਰੀਤ ਦੀ ਅਗਵਾਈ ਵਿੱਚ ਭਾਰਤੀ ਹਾਕੀ ਟੀਮ ਵਿਸ਼ਵ ਪੱਧਰ ਉੱਤੇ ਪ੍ਰਾਪਤੀਆਂ ਹਾਸਲ ਕਰਨ ਲਈ ਜੂਝਦੀ ਰਹੀ। ਏਸ਼ੀਆ ਵਿੱਚ ਭਾਵੇਂ  ਟੀਮ ਨੇ ਆਪਣੇ ਸਰਵੋਤਮ ਹੋਣ ਦਾ ਦਾਅਵਾ ਤਕੜਾ ਕੀਤਾ ਪਰ ਵਿਸ਼ਵ ਪੱਧਰ ਉੱਤੇ ਆਸ ਦੇ ਅਨੁਸਾਰ ਟੀਮ ਪ੍ਰਦਰਸ਼ਨ ਨਹੀ ਕਰ ਸਕੀ।
ਅਜ਼ਲਾਨ ਸ਼ਾਹ ਕੱਪ ਦੇ ਸ਼ੁਰੂ ਵਿੱਚ ਭਾਰਤ ਦੇ ਕਪਤਾਨ ਅਤੇ ਗੋਲਕੀਪਰ ਪੀਆਰ ਸ੍ਰੀਜੇਸ਼ ਜਿੱਥੇ ਸ਼ੁਰੂ ਵਿੱਚ ਹੀ ਜ਼ਖ਼ਮੀ ਹੋ ਗਿਆ ,ਉੱਥੇ ੳਸਦੇ ਬਾਕੀ ਦਾ ਸਾਲ ਖੇਡਣ ਦੀ ਸੰਭਾਵਨਾ ਵੀ ਖਤਮ ਹੋ ਗਈ ਪਰ ਟੀਮ ਨੂੰ ਲੱਗੇ ਇਸ ਧੱਕੇ ਬਾਅਦ ਜਿਵੇਂ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਉੱਥੇ ਹਾਕੀ ਪ੍ਰੇਮੀਆਂ ਤੇ ਟੀਮ ਦੇ ਤਤਕਾਲੀ ਕੋਚ ਰੋਲੈਂਟ ਓਲਟਮੈਨਜ਼ ਨੂੰ ਵੀ ਰਾਹਤ ਮਿਲੀ ਕਿਉਂਕਿ ਸਾਲ 2016 ਦੌਰਾਨ ਰੀਓ ਓਲੰਪਿਕ ਵਿੱਚ ਟੀਮ ਦੀ ਤਗ਼ਮੇ ਲਈ ਦੌੜ ਕੁਆਰਟਰ ਫਾਈਨਲ ’ਚ ਖਤਮ ਹੋ ਗਈ ਸੀ। ਇਸ ਤੋਂ ਬਾਅਦ ਟੀਮ ਡਸਲਡੌਰਫ ਵਿੱਚ ਇਨਵੀਟੇਸ਼ਨ ਟੂਰਨਾਮੈਂਟ ਖੇਡਣ ਗਈ ਟੀਮ ਨੇ ਜਿੱਥੇ ਜਰਮਨੀ ਨਾਲ ਬਰਾਬਰੀ ਕੀਤੀ, ਉੱਥੇ  ਦੁਨੀਆਂ ਦੀ ਨੰਬਰ ਤਿੰਨ ਬੈਲਜ਼ੀਅਮ ਦੀ ਟੀਮ ਨੂੰ ਹਰਾਇਆ। ਯੂਰਪ ਦੇ ਦੌਰੇ ਦੌਰਾਨ ਵੀ ਟੀਮ ਦਾ ਨਤੀਜਾ ਰਲਿਆ ਮਿਲਿਆ ਰਿਹਾ। ਟੀਮ ਨੇ ਆਸਟਰੀਆ ਅਤੇ ਵਿਸ਼ਵ ਨੰਬਰ ਚਾਰ ਨੈਦਰਲੈਂਡਜ਼ ਵਿਰੁੱਧ ਮੈਚ ਜਿੱਤੇ।  ਇਸ ਤਰ੍ਹਾਂ ਟੀਮ ਤੋਂ ਵਿਸ਼ਵ ਪੱਧਰ ਉੱਤੇ ਚੰਗੇ ਪ੍ਰਦਰਸ਼ਨ ਦੀ ਆਸ ਕੀਤੀ ਜਾਂਦੀ ਸੀ ਪਰ ਟੀਮ ਵਿਸ਼ਵ ਹਾਕੀ ਸੈਮੀ ਫਾਈਨਲਜ਼ ਵਿੱਚ ਲੰਡਨ ’ਚ ਮਲੇਸ਼ੀਆ ਤੇ ਕੈਨੇਡਾ ਵਰਗੀਆਂ ਆਪਣੇ ਤੋਂ ਮਾੜੀਆਂ ਟੀਮਾਂ ਤੋਂ ਹਾਰ ਗਈ। ਇਸ ਤੋਂ ਬਾਅਦ ਜਿੱਥੇ ਕੋਚ ਓਲਟਮੈਨਜ਼ ਦੀ ਛੁੱਟੀ ਹੋ ਗਈ ਉੱਤੇ ਟੀਮ ਦੇ ਸੀਨੀਅਰ ਖਿਡਾਰੀ ਵੀ ਕੌਮੀ ਟੀਮ ਵਿੱਚੋਂ ਬਾਹਰ ਹੋ ਗਏ। ਇਸ ਤੋਂ ਬਾਅਦ ਮਨਪ੍ਰੀਤ ਸੀਨ ਉੱਤੇ ਆਇਆ ਜਿਸ ਨੇ ਭਾਰਤੀ ਟੀਮ ਦੇ ਮਿੱਡ ਫੀਲਡ ਵਿੱਚ ਮੋਹਰੀ ਪੁਜੀਸ਼ਨ ਹਾਸਲ ਕਰ ਲਈ ਅਤੇ ਹੌਲੀ ਹੌਲੀ ਸਰਦਾਰ ਸਿੰਘ ਦੀ ਥਾਂ ਲੈ ਲਈ। ਭਾਰਤ ਨੇ ਇਸ ਸਾਲ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਜਿੱਥੇ ਦੋ ਵਾਰ ਹਰਾਇਆ ਉੱਥੇ ਲਗਾਤਾਰ ਸੱਤ ਵਾਰ ਹਰਾ ਕੇ ਆਪਣੀ ਪੁਜੀਸ਼ਨ ਮਜ਼ਬੂਤ ਕੀਤੀ। ਕੁਲ ਮਿਲਾ ਕੇ ਭਾਰਤੀ ਟੀਮ ਤੋਂ ਅਗਲੇ ਸਾਲ 2018 ਵਿੱਚ ਕਾਫੀ ਆਸਾਂ ਹਨ। ਇਸ ਸਾਲ ਵਿੱਚ ਟੀਮ ਨੇ ਰਾਸ਼ਟਰ ਮੰਡਲ ਖੇਡਾਂ, ਏਸ਼ੀਅਨ ਗੇਮਜ਼ ਅਤੇ ਵਿਸ਼ਵ ਕੱਪ ਖੇਡਣਾ ਹੈ। 

Facebook Comment
Project by : XtremeStudioz