Close
Menu

ਵਿਸ਼ਵ ਹਾਕੀ ਕੱਪ ਵਿੱਚ ਟਿਕਟਾਂ ਦੀ ਬਲੈਕ ਜ਼ੋਰਾਂ ’ਤੇ

-- 13 December,2018

ਭੁਬਨੇਸ਼ਵਰ, 13 ਦਸੰਬਰ
ਵਿਸ਼ਵ ਹਾਕੀ ਕੱਪ ਦੇ ਜਨੂੰਨ ਦਾ ਲਾਹਾ ਲੈਣ ਲਈ ਸ਼ਹਿਰ ਦੇ ਟਿਕਟ ਮਾਫੀਆ ਨੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ। ਵਿਸ਼ਵ ਕੱਪ ਦੇ ਬਹੁਤੇ ਮੈਚਾਂ ਦਾ ਹਾਲ ਇਹ ਹੈ ਕਿ ਸਟੇਡੀਅਮ 25 ਫੀਸਦੀ ਖਾਲੀ ਹੁੰਦਾ ਹੈ ਪਰ ਟਿਕਟ ਖਿੜਕੀ ’ਤੇ ਟਿਕਟਾਂ ਉਪਲਬਧ ਨਹੀਂ ਹੁੰਦੀਆਂ। ਹਾਕੀ ਪ੍ਰੇਮੀਆਂ ਵੱਲੋਂ ਇਸ ਲਈ ਟਿਕਟਾਂ ਵੇਚਣ ਵਾਸਤੇ ਬਣਾਏ ਗਏ ਸਿਸਟਮ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ।
ਟਿਕਟ ਮਾਫੀਆ ਨੇ ਟਿਕਟਾਂ ਦੀ ਆਨ-ਲਾਈਨ ਵਿਕਰੀ ਦੌਰਾਨ ਥੋਕ ਦੇ ਹਿਸਾਬ ਨਾਲ ਟਿਕਟਾਂ ਖਰੀਦ ਲਈਆਂ ਹਨ ਅਤੇ ਹੁਣ ਇਹ ਟਿਕਟਾਂ ਬਲੈਕ ਵਿੱਚ ਵੇਚੀਆਂ ਜਾ ਰਹੀਆਂ ਹਨ। ਭਾਰਤ ਅਤੇ ਬੈਲਜੀਅਮ ਦੇ ਮੈਚ ਦੌਰਾਨ ਸੌ ਰੁਪਏ ਵਾਲੀ ਟਿਕਟ ਤਿੰਨ ਹਜ਼ਾਰ ਰੁਪਏ ਵਿੱਚ ਵਿਕੀ। ਸਟੇਡੀਅਮ ਦੇ ਬਾਹਰ ਬਣੀਆਂ ਦੁਕਾਨਾਂ ਤੋਂ ਇਹ ਟਿਕਟਾਂ ਬਲੈਕ ਵਿੱਚ ਮਿਲ ਰਹੀਆਂ ਹਨ। ਦਿਲਚਸਪ ਗੱਲ ਹੈ ਕਿ ਇਹ ਸਾਰਾ ਧੰਦਾ ਪੁਲੀਸ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ।
ਕਈ ਦੁਕਾਨਾਂ ’ਤੇ ਜਿੱਥੇ ਪੁਲੀਸ ਵਾਲੇ ਚਾਹ ਪੀ ਰਹੇ ਸਨ ਉਸੇ ਕਾਊਂਟਰ ਤੋਂ ਮੈਚ ਦੀ ਟਿਕਟ ਘੱਟੋ-ਘੱਟ 10 ਗੁਣਾ ਬਲੈਕ ਵਿੱਚ ਵਿਕ ਰਹੀ ਹੈ। ਐੱਫਆਈਐੱਚ ਨੇ ਟਿਕਟਾਂ ਦੀ ਵਿਕਰੀ ਆਨ-ਲਾਈਨ ਵੀ ਖੋਲ੍ਹੀ ਸੀ ਪਰ ਕੁਝ ਦਿਨਾਂ ਬਾਅਦ ਇਸ ’ਤੇ ਵੀ ਸੋਲਡ ਆਊਟ ਦਾ ਫੱਟਾ ਜੜ ਦਿੱਤਾ ਗਿਆ।

Facebook Comment
Project by : XtremeStudioz