Close
Menu

ਵੈਟੀਕਨ ‘ਚ ਪੋਪ ਫਰਾਂਸਿਸ ਨਾਲ ਟਰੰਪ ਨੇ ਕੀਤੀ ਮੁਲਾਕਾਤ

-- 24 May,2017

ਵੈਟੀਕਨ ਸਿਟੀ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵੈਟੀਕਨ ‘ਚ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਪੋਪ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਦੋਹਾਂ ਨੇਤਾਵਾਂ ਵਿਚਾਲੇ ਤਕਰੀਬਨ 29 ਮਿੰਟ ਦੀ ਬੈਠਕ ਹੋਈ, ਜਿਸ ‘ਚ ਕਈ ਮੁੱਦਿਆਂ ‘ਤੇ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਦੋਹਾਂ ਨੇਤਾਵਾਂ ਵਿਚਾਲੇ ਕਈ ਮੁੱਦਿਆਂ ‘ਤੇ ਟਕਰਾਅ ਹੁੰਦਾ ਰਿਹਾ ਹੈ। ਇਹ ਮੁਲਾਕਾਤ ਟਰੰਪ ਦੇ ਰਾਸ਼ਟਰਪਤੀ ਦੇ ਰੂਪ ਵਿਚ ਪਹਿਲੇ ਵਿਦੇਸ਼ੀ ਦੌਰੇ ਦੇ ਤੀਜੇ ਪੜਾਅ ਦੌਰਾਨ ਹੋਈ ਹੈ। ਇਸ ਤੋਂ ਪਹਿਲਾਂ ਟਰੰਪ ਸਾਊਦੀ ਅਰਬ ਤੋਂ ਇਜ਼ਰਾਈਲ ਅਤੇ ਫਲਸਤੀਨ ਦਾ ਦੌਰਾ ਕਰ ਚੁੱਕੇ ਹਨ।ਬੁੱਧਵਾਰ ਸਵੇਰ ਤੋਂ ਪਹਿਲਾਂ ਇਨ੍ਹਾਂ ਦੋਹਾਂ ਨੇਤਾਵਾਂ ਦੀ ਮੁਲਾਕਾਤ ਪਹਿਲੇ ਕਦੇ ਨਹੀਂ ਹੋਈ ਸੀ ਪਰ ਇਨ੍ਹਾਂ ਵਿਚਾਲੇ ਪਲਾਇਨ ਤੋਂ ਲੈ ਕੇ ਬੇਲਗਾਮ ਪੂੰਜੀਵਾਦ ਅਤੇ ਜਲਵਾਯੂ ਪਰਿਵਰਤਨ ਤੱਕ ਕਈ ਵਿਸ਼ਿਆਂ ‘ਤੇ ਟਕਰਾਅ ਦਾ ਇਤਿਹਾਸ ਰਿਹਾ ਹੈ। ਇਨ੍ਹਾਂ ਵਿਚਾਲੇ ਮੌਤ ਦੀ ਸਜ਼ਾ ਅਤੇ ਹਥਿਆਰਾਂ ਦੇ ਸੌਦੇ ਵਰਗੇ ਵਿਸ਼ਿਆਂ ‘ਤੇ ਵੀ ਅਸਹਿਮਤੀ ਰਹੀ ਹੈ ਪਰ ਗਰਭਪਾਤ ਦੇ ਮੁੱਦੇ ‘ਤੇ ਦੋਹਾਂ ਦੀ ਰਾਏ ਇਕ ਰਹੀ ਹੈ। ਇਸ ਦੌਰੇ ‘ਤੇ ਟਰੰਪ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਅਤੇ ਬੇਟੀ ਇਵਾਂਕਾ ਵੀ ਮੌਜੂਦ ਸੀ।

Facebook Comment
Project by : XtremeStudioz