Close
Menu

ਸ਼ਤਰੰਜ: ਸ੍ਰੀਜਾ ਵੱਲੋਂ ਬੈਲਜੀਅਮ ਖਿਡਾਰਨ ਨੂੰ ਮਾਤ

-- 19 June,2018

ਮੁੰਬਈ, 19 ਜੂਨ
ਭਾਰਤ ਦੀ ਸ੍ਰੀਜਾ ਸ਼ੇਸ਼ਾਦਰੀ ਨੇ ਮਹਿਲਾ ਗ੍ਰੈਂਡਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਦੇ ਨੌਵੇਂ ਗੇੜ ਵਿੱਚ ਅੱਜ ਇੱਥੇ ਬੈਲਜੀਅਮ ਦੀ ਅੰਨਾ ਜੋਜੁਲੀਆ ਨੂੰ ਹਰਾ ਕੇ ਜੇਤੂ ਲੈਅ ਹਾਸਲ ਕਰ ਲਈ ਹੈ। ਤਾਮਿਲਨਾਡੂ ਦੀ ਖਿਡਾਰਨ ਨੇ ਚੌਥੇ, ਪੰਜਵੇਂ ਅਤੇ ਛੇਵੇਂ ਗੇੜ ਵਿੱਚ ਜਿੱਤ ਦਰਜ ਕੀਤੀ ਸੀ, ਪਰ ਅਗਲੇ ਗੇੜ ਵਿੱਚ ਉਹ ਹਾਰ ਗਈ ਸੀ, ਜਦਕਿ ਅੱਠਵੇਂ ਗੇੜ ਵਿੱਚ ਉਸ ਨੇ ਬਾਜ਼ੀ ਡਰਾਅ ਖੇਡੀ ਸੀ। ਉਹ ਹੁਣ ਉਜ਼ਬੇਕਿਸਤਾਨ ਦੀ ਗੁਲਰੂਕਬੇਗਮ ਤੋਖਿਰਜ਼ੋਨੋਵਾ ਨਾਲ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਹੈ। ਇਸ ਦੌਰਾਨ ਛੇਵੇਂ ਬੋਰਡ ’ਤੇ ਅਕਾਂਕਸ਼ਾ ਹਗਵਾਨੇ ਨੇ ਹਮਵਤਨ ਦਿਵਿਆ ਦੇਸ਼ਮੁਖ ਨੂੰ ਹਰਾਇਆ।  

Facebook Comment
Project by : XtremeStudioz