Close
Menu

ਸ਼ਰੀਫ ਤੇ ਬੇਟੀ ਮਰੀਅਮ ਆਮ ਚੋਣਾਂ ਤੱਕ ਰਹਿਣਗੇ ਜੇਲ ‘ਚ

-- 17 July,2018

ਇਸਲਾਮਾਬਾਦ – ਪਾਕਿਸਤਾਨ ਦੇ ਬਰਤਰਫ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਉਨ੍ਹਾਂ ਦੀ ਧੀ ਮਰੀਅਮ ਆਮ ਚੋਣਾਂ ਤੱਕ ਜੇਲ ਵਿਚ ਰਹਿਣਗੇ। ਇਸ ਦੇ ਨਾਲ ਹੀ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ ਵਿਚ ਉਹ ਹਿੱਸਾ ਨਹੀਂ ਲੈ ਸਕਣਗੇ ਅਤੇ ਨਾ ਹੀ ਪਾਰਟੀ ਲਈ ਚੋਣ ਪ੍ਰਚਾਰ ਕਰ ਸਕਣਗੇ। ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਵਰਕਰ (ਪੀ.ਐਮ.ਐਲ.-ਐਨ) ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਛੇਤੀ ਰਿਹਾਈ ਦੀ ਉਮੀਦ ਕਰ ਰਹੇ ਸਨ।
ਸ਼ਰੀਫ ਤੇ ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਕੈਪਟਨ (ਰਿਟਾਇਰਡ) ਮੁਹੰਮਦ ਸਫਦਰ ਨੇ ਕਲ ਇਸਲਾਮਾਬਾਦ ਹਾਈ ਕੋਰਟ ਵਿਚ ਐਵਨਫੀਲਡ ਭ੍ਰਿਸ਼ਟਾਚਾਰ ਮਾਮਲੇ ਵਿਚ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਜੱਜ ਮੋਹਸੀਨ ਅਖਤਰ ਕਿਆਨੀ ਅਤੇ ਜੱਜ ਮਿਆਂਗੁਲ ਹਸਨ ਔਰੰਗਜੇਬ ਦੀ ਦੋ ਮੈਂਬਰੀ ਬੈਂਚ ਨੇ ਉਨ੍ਹਾਂ ਦੀਆਂ ਅਪੀਲਾਂ ‘ਤੇ ਸੁਣਵਾਈ ਕੀਤੀ ਸੀ ਅਤੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਨਾਲ ਹੀ ਮਾਮਲੇ ਦੇ ਰਿਕਾਰਡ ਪੇਸ਼ ਕਰਨ ਦਾ ਵੀ ਹੁਕਮ ਦਿੱਤਾ ਸੀ। ਬੈਂਚ ਨੇ ਮਾਮਲੇ ‘ਤੇ ਸੁਣਵਾਈ ਜੁਲਾਈ ਦੇ ਅਖੀਰਲੇ ਹਫਤੇ ਤੱਕ ਲਈ ਟਾਲ ਦਿੱਤੀ। ਇਸ ਦਾ ਮਤਲਬ ਹੈ ਕਿ ਸੁਣਵਾਈ 25 ਜੁਲਾਈ ਤੋਂ ਬਾਅਦ ਹੋਵੇਗੀ। ਅਦਾਲਤ ਨੇ ਅਪੀਲਾਂ ‘ਤੇ ਫੈਸਲਾ ਹੋਣ ਤੱਕ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਦੀ ਮੁਅੱਤਲੀ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ, ਸ਼ਰੀਫ ਦੇ ਕਰੀਬੀ ਪੀ.ਐਮ.ਐਲ.-ਐਨ ਦੇ ਨੇਤਾ ਪਰਵੇਜ਼ ਰਾਸ਼ਿਦ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਇਨ੍ਹਾਂ ਅਪੀਲਾਂ ‘ਤੇ ਬਿਨਾਂ ਸਮਾਂ ਗਵਾਏ ਫੈਸਲਾ ਲੈਣ।
ਇਸ ਤੋਂ ਪਹਿਲਾਂ ਪਾਕਿਸਤਾਨ ਦੀ ਇਕ ਅਦਾਲਤ ਨੇ ਜੇਲ ਵਿਚ ਬੰਦ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਧੀ ਅਤੇ ਜਵਾਈ ਦੀਆਂ ਅਪੀਲਾਂ ‘ਤੇ ਸੁਣਵਾਈ ਜੁਲਾਈ ਦੇ ਅਖੀਰਲੇ ਹਫਤੇ ਤੱਕ ਲਈ ਟਾਲ ਦਿੱਤੀ। ਉਨ੍ਹਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਖਿਲਾਫ ਅਪੀਲ ਕੀਤੀ ਹੈ।

Facebook Comment
Project by : XtremeStudioz