Close
Menu

ਸ਼ਰੀਫ ਨੇ ਕੌਮੀ ਜਵਾਬਦੇਹੀ ਬਿਓਰੋ ਦੇ ਚੇਅਰਮੈਨ ਨੂੰ ਭੇਜਿਆ ਨੋਟਿਸ

-- 25 May,2018

ਇਸਲਾਮਾਬਾਦ, ਪਾਕਿਸਤਾਨ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕੌਮੀ ਜਵਾਬਦੇਹੀ ਬਿਊਰੋ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਜਾਵੇਦ ਇਕਬਾਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਉਨ੍ਹਾਂ ਵੱਲੋਂ ਸ਼ਰੀਫ ਉੱਤੇ ਲਾਏ ਦੋਸ਼ ਕਿ ਉਸ ਨੇ 4.9 ਕਰੋੜ ਡਾਲਰ ਕਾਲਾ ਧਨ ਚਿੱਟਾ ਬਣਾਉਣ ਦੇ ਲਈ ਭਾਰਤ ਭੇਜਿਆ ਹੈ, ਦੇ ਸਬੰਧ ਵਿੱਚ ਹੈ। ਸ਼ਰੀਫ ਨੇ ਕਿਹਾ ਹੈ ਕਿ ਇਹ ਆ ਰਹੀਆਂ ਆਮ ਚੋਣਾਂ ਪ੍ਰਭਾਵਿਤ ਕਰਨ ਦਾ ਯਤਨ ਹੈ।   ਡਾਅਨ ਅਖ਼ਬਾਰ ਨੇ ਕਥਿਤ ਤੌਰ ਉੱਤੇ ਇੱਕ ਗਲਤ ਰਿਪੋਰਟ ਛਾਪੀ ਸੀ ਜਿਸ ਵਿੱਚ ਵਿਸ਼ਵ ਬੈਂਕ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 4.9 ਕਰੋੜ ਇਸ ਕਾਰਨ ਵਧ ਗਿਆ ਹੈ ਕਿਉਂਕਿ ਇਸ ਦੇ ਵਿੱਚ ਪਾਕਿਸਤਾਨ ਤੋਂ ਧਨ ਆ ਗਿਆ ਹੈ, ਜੋ ਸ਼ਰੀਫ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ। ਸ਼ਰੀਫ ਨੇ ਆਪਣੇ ਵਕੀਲ ਬਰਿਸਟਰ ਮਨਜ਼ੂਰ ਡੋਗਲ ਦੇ ਰਾਹੀ ਬਿਊਰੋ ਦੇ ਚੇਅਰਮੈਨ ਨੂੰ ਨੋਟਿਸ ਭੇਜ ਕੇ ਦੋਸ਼ ਲਾਇਆ ਹੈ ਕਿ ਕੌਮੀ ਜਵਾਬਦੇਹੀ ਬਿਊਰੋ ਨੇ ਪ੍ਰੈਸ ਰਿਲੀਜ਼ ਕਰਕੇ ਆ ਰਹੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਹੈ।  

Facebook Comment
Project by : XtremeStudioz