Close
Menu

ਸ਼ਾਰਾਪੋਵਾ ਸਿਨਸਿਨਾਟੀ ਤੋਂ ਹਟੀ

-- 14 August,2017

ਸਿਨਸਿਨਾਟੀ— ਰੂਸ ਦੀ ਮਾਰੀਆ ਸ਼ਾਰਾਪੋਵਾ ਮੋਢੇ ਦੀ ਸੱਟ ਦੇ ਕਾਰਨ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਸਾਬਕਾ ਚੈਂਪੀਅਨ ਨੇ ਦੱਸਿਆ ਕਿ ਪਿਛਲੇ ਮਹੀਨੇ ਉਨ੍ਹਾਂ ਨੂੰ ਸਟੈਨਫੋਰਡ ਕਲਾਸਿਕ ਦੇ ਪਹਿਲੇ ਦੌਰ ਦੇ ਮੈਚ ਦੇ ਦੌਰਾਨ ਖੱਬੇ ਮੋਢੇ ‘ਚ ਸੱਟ ਲਗੀ ਸੀ ਅਤੇ ਇਸ ਲਈ ਉਹ ਸਿਨਸਿਨਾਟੀ ਤੋਂ ਹੱਟ ਰਹੀ ਹੈ। ਇਸ ਟੂਰਨਾਮੈਂਟ ‘ਚ ਰੂਸੀ ਖਿਡਾਰਨ ਨੂੰ ਵਾਈਲਡ ਕਾਰਡ ਦਿੱਤਾ ਗਿਆ ਸੀ। ਪਰ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ.ਐੱਸ. ਓਪਨ ਨੂੰ ਧਿਆਨ ‘ਚ ਰਖਦੇ ਹੋਏ ਸਾਵਧਾਨੀ ਦੇ ਤੌਰ ‘ਤੇ ਸ਼ਾਰਾਪੋਵਾ ਨੇ ਇਹ ਫੈਸਲਾ ਕੀਤਾ ਹੈ।

ਸਾਲ 2011 ‘ਚ ਸਿਨਸਿਨਾਟੀ ‘ਚ ਚੈਂਪੀਅਨ ਰਹੀ ਸ਼ਾਰਾਪੋਵਾ ਸ਼ਨੀਵਾਰ ਨੂੰ ਇੱਥੇ ਖੇਡਣ ਪਹੁੰਚੀ ਸੀ ਪਰ ਬਾਅਦ ‘ਚ ਡਾਕਟਰਾਂ ਦੀ ਸਲਾਹ ਦੇ ਬਾਅਦ ਉਨ੍ਹਾਂ ਨੇ ਟੂਰਨਾਮੈਂਟ ਤੋਂ ਹਟਨ ਦਾ ਫੈਸਲਾ ਕੀਤਾ। ਸ਼ਾਰਾਪੋਵਾ ਨੂੰ ਆਪਣੇ ਪਹਿਲੇ ਰਾਊਂਡ ਦੇ ਮੈਚ ‘ਚ ਵਿਸ਼ਵ ਦੀ 12ਵੇਂ ਨੰਬਰ ਦੀ ਖਿਡਾਰਨ ਯੇਲੇਨਾ ਓਸਤਾਪੇਂਕੋ ਨਾਲ ਭਿੜਨਾ ਸੀ ਜੋ ਇਸ ਵਾਰ ਫ੍ਰੈਂਚ ਓਪਨ ਚੈਂਪੀਅਨ ਹੈ।

ਪਾਬੰਦੀਸ਼ੁਦਾ ਦਵਾਈ ਮੇਲਡੋਨੀਅਮ ਦੇ ਸੇਵਨ ਦੇ ਦੋਸ਼ ‘ਚ ਆਪਣੀ 15 ਮਹੀਨੇ ਦੀ ਮੁਅਤਲੀ ਦੇ ਬਾਅਦ ਵਾਪਸੀ ਕਰ ਰਹੀ ਸ਼ਾਰਾਪੋਵਾ ਨੂੰ ਅਜੇ ਤੱਕ ਡਬਲਯੂ.ਟੀ.ਏ. ਟੂਰ ‘ਚ ਰਲੇ-ਮਿਲੇ ਨਤੀਜੇ ਮਿਲੇ ਹਨ ਅਤੇ 30 ਸਾਲਾ ਖਿਡਾਰਨ ਸਟਗਾਰਟ ‘ਚ ਸੈਮੀਫਾਈਨਲ ‘ਚ ਪਹੁੰਚੀ ਪਰ ਮੈਡ੍ਰਿਡ ਦੇ ਦੂਜੇ ਰਾਊਂਡ ‘ਚ ਹਾਰ ਗਈ ਜਦਕਿ ਇਟਾਲੀਅਨ ਓਪਨ ‘ਚ ਰਿਟਾਇਰਡ ਹਰਟ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਟੈਨਫੋਰਡ ਤੋਂ ਨਾਂ ਵਾਪਸ ਲਿਆ ਅਤੇ ਰੋਜਰਸ ਕੱਪ ਤੋਂ ਵੀ ਹੱਟ ਗਈ ਸੀ।

Facebook Comment
Project by : XtremeStudioz