Close
Menu

ਸ਼ਾਹਬਾਜ਼ ਦੇ ਪੁੱਤਰ ਨੂੰ ਜਹਾਜ਼ ਚੜ੍ਹਨ ਤੋਂ ਰੋਕਿਆ

-- 12 December,2018

ਲਾਹੌਰ, 12 ਦਸੰਬਰ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਦੇ ਬੇਟੇ ਅਤੇ ਪੰਜਾਬ ਅਸੈਂਬਲੀ ’ਚ ਵਿਰੋਧੀ ਦੇ ਆਗੂ ਹਮਜ਼ਾ ਸ਼ਾਹਬਾਜ਼ ਨੂੰ ਸੰਘੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੋਹਾ ਜਾਣ ਵਾਲੀ ਉਡਾਣ ’ਚ ਨਹੀਂ ਚੜ੍ਹਨ ਦਿੱਤਾ।
ਸ਼ਰੀਫ਼ ਪਰਿਵਾਰ ਦੇ ਤਰਜਮਾਨ ਅਤਾਉੱਲ੍ਹਾ ਤਰਾਰ ਨੇ ਕਿਹਾ ਕਿ ਹਮਜ਼ਾ ਨੇ ਛੋਟੇ ਭਰਾ ਨੂੰ ਲੰਡਨ ’ਚ ਮਿਲਣ ਲਈ ਜਾਣਾ ਸੀ ਪਰ ਐਫਆਈਏ ਦੇ ਅਧਿਕਾਰੀਆਂ ਨੇ ਕਿਹਾ ਕਿ ਉਸ ਦਾ ਨਾਮ ਕਾਲੀ ਸੂਚੀ ’ਚ ਹੈ ਅਤੇ ਉਹ ਜਹਾਜ਼ ’ਚ ਨਹੀਂ ਬੈਠ ਸਕਦਾ। ਹਮਜ਼ਾ ਅਤੇ ਉਸ ਦੇ ਭਰਾ ਖ਼ਿਲਾਫ਼ ਕੌਮੀ ਜਵਾਬਦੇਹੀ ਬਿਉਰੋ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Facebook Comment
Project by : XtremeStudioz