Close
Menu

ਸ਼ੀ ਜਿਨਪਿੰਗ ਮੁਡ਼ ਬਣੇ ਚੀਨ ਦੇ ਰਾਸ਼ਟਰਪਤੀ

-- 18 March,2018

ਪੇਈਚਿੰਗ, ਚੀਨ ਦੀ ਰਬਡ਼ ਸਟੈਂਪ ਮੰਨੀ ਜਾਂਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਵੱਲੋਂ ਸ਼ੀ ਜਿਨਪਿੰਗ ਨੂੰ ਮੁਡ਼ ਪੰਜ ਸਾਲਾਂ ਲਈ ਚੀਨ ਦਾ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਇਸੇ ਸੰਸਦ ਵੱਲੋਂ ਰਾਸ਼ਟਰਪਤੀ ਵਜੋਂ ਦੋ ਕਾਰਜਕਾਲ ਦੀ ਹੱਦ ਖ਼ਤਮ ਕਰਦੇ ਹੋਏ ਸ਼ੀ ਨੂੰ ਉਮਰ ਭਰ ਲਈ ਰਾਸ਼ਟਰਪਤੀ ਬਣਨ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸੇ ਦੌਰਾਨ ਸ਼ੀ ਦੇ ਸਭ ਤੋਂ ਭਰੋਸੇਮੰਦ ਤੇ ਵਫ਼ਾਦਾਰ ਮੰਨੇ ਜਾਂਦੇ ਵਾਂਗ ਕੀਸ਼ਾਨ (69) ਨੂੰ ਚੀਨ ਦਾ ਉਪ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਵੀ ਸ਼ੀ ਵਾਂਗ ਉਮਰ ਭਰ ਦਾ ਹੋ ਸਕਦਾ ਹੈ।

Facebook Comment
Project by : XtremeStudioz