Close
Menu

ਸ਼ੇਖਰ ਦੇ ਪਤਨੀ ਨਾਲ ਸਬੰਧ ਸੁਖ਼ਾਵੇਂ ਨਹੀਂ ਸਨ: ਉਜਵਲਾ

-- 21 April,2019

ਨਵੀਂ ਦਿੱਲੀ, 21 ਅਪਰੈਲ
ਰੋਹਿਤ ਸ਼ੇਖਰ ਦੀ ਮਾਂ ਨੇ ਕਿਹਾ ਹੈ ਕਿ ਸ਼ੇਖਰ ਦੇ ਉਸ ਦੀ ਪਤਨੀ ਨਾਲ ਸਬੰਧ ਸੁਖ਼ਾਵੇਂ ਨਹੀਂ ਸਨ ਤੇ ਉਹ ਆਪਣੇ ਸਿਆਸੀ ਕਰੀਅਰ ਦੇ ਅੱਗੇ ਨਾ ਵਧਣ ਕਾਰਨ ਵੀ ਪ੍ਰੇਸ਼ਾਨ ਰਹਿੰਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ੇਖਰ ਹਾਲ ਹੀ ਵਿਚ ਉਸ ਥਾਂ ’ਤੇ ਗਿਆ ਸੀ ਜਿੱਥੇ ਉਸ ਦੇ ਪਿਤਾ ਤੇ ਸਾਬਕਾ ਕੇਂਦਰੀ ਮੰਤਰੀ ਐੱਨ.ਡੀ. ਤਿਵਾੜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਦਿੱਲੀ ਪੁਲੀਸ ਨੇ ਸ਼ੇਖਰ ਦੀ ਮੌਤ ਦੇ ਮਾਮਲੇ ਵਿਚ ਵੀਰਵਾਰ ਨੂੰ ਕੇਸ ਦਰਜ ਕੀਤਾ ਸੀ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਸ਼ੇਖਰ ਦੀ ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਸੀ ਕਿ ਗਲਾ ਘੁੱਟਣ ਕਾਰਨ ਸਾਹ ਰੁਕਣ ਨਾਲ ਉਸ ਦੀ ਮੌਤ ਹੋਈ ਹੈ। ਇਸ ਮਾਮਲੇ ਨੂੰ ਜਾਂਚ ਲਈ ਅਪਰਾਧ ਸ਼ਾਖ਼ਾ ਨੂੰ ਸੌਂਪਿਆ ਗਿਆ ਹੈ। ਸ਼ੇਖਰ ਦੀ ਮਾਂ ਉਜਵਲਾ ਨੇ ਕਿਹਾ ਕਿ ਇਹ ਬੇਹੱਦ ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਹੋਈ ਸੀ। ਉਨ੍ਹਾਂ ਸਵਾਲ ਕੀਤਾ ਕਿ ਰੋਹਿਤ ਨੂੰ ਜਗਾਇਆ ਕਿਉਂ ਨਹੀਂ ਗਿਆ ਜਦ ਉਹ ਸ਼ਾਮ ਚਾਰ ਵਜੇ ਤੱਕ (ਮੰਗਲਵਾਰ ਨੂੰ) ਸੁੱਤਾ ਰਿਹਾ। ਉਨ੍ਹਾਂ ਕਿਹਾ ਕਿ ਸ਼ੇਖਰ (40) ਤੇ ਉਸ ਦੀ ਪਤਨੀ ਵਿਚਾਲੇ ਸਬੰਧ ਬਿਹਤਰ ਨਹੀਂ ਸਨ।

Facebook Comment
Project by : XtremeStudioz